ਸੈਨਿਕ ਜਨਰਲ ਡਿਊਟੀ ਸ਼੍ਰੇਣੀ ਲਈ ਸਾਂਝੀ ਦਾਖਲਾ ਪ੍ਰੀਖਿਆ 25 ਜੁਲਾਈ ਨੂੰ

0
60

ਸੀਨੀਅਰ ਸੈਕੰਡਰੀ ਸਕੂਲ (ਮੈਰੀਟੋਰੀਅਸ ਵਿਦਿਆਰਥੀਆਂ ਲਈ) ਵਿਖੇ ਹੋਵੇਗੀ ਇਹ ਪ੍ਰੀਖਿਆ – ਕਰਨਲ ਸਜੀਵ ਐਨ
ਉਮੀਦਵਾਰਾਂ ਨੂੰ ਆਪਣੇ ਦਾਖਲਾ ਕਾਰਡ ਤੈਅ ਸਮੇਂ ਦੌਰਾਨ ਪ੍ਰਾਪਤ ਕਰਨ ਦੀ ਕੀਤੀ ਅਪੀਲ

ਲੁਧਿਆਣਾ (TLT) ਡਾਇਰੈਕਟਰ ਭਰਤੀ, ਏ.ਆਰ.ਓ. ਕਰਨਲ ਸਜੀਵ ਐਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਨਿਕ ਜਨਰਲ ਡਿਊਟੀ ਸ਼੍ਰੇਣੀ ਲਈ ਸਾਂਝੀ ਦਾਖਲਾ ਪ੍ਰੀਖਿਆ 25 ਜੁਲਾਈ, 2021 ਨੂੰ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਮੈਰੀਟੋਰੀਅਸ ਵਿਦਿਆਰਥੀਆਂ ਲਈ), ਲੁਧਿਆਣਾ ਵਿਖੇ ਹੋਵੇਗੀ।

ਕਰਨਲ ਸਜੀਵ ਐਨ ਵੱਲੋਂ ਪ੍ਰੀਖਿਆ ਲਈ ਨਵੇਂ ਦਾਖਲੇ ਕਾਰਡ ਪ੍ਰਾਪਤ ਕਰਨ ਸਬੰਧੀ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਆਰ.ਐਮ.ਡੀ.ਐਸ. ਨੰਬਰ 1001 ਤੋਂ 1500 ਤੱਕ 12 ਜੁਲਾਈ, 2021 ਨੂੰ ਜਾਰੀ ਕੀਤੇ ਜਾਣਗੇ, ਇਸੇ ਤਰ੍ਹਾਂ ਆਰ.ਐਮ.ਡੀ.ਐਸ ਨੰਬਰ 1501 ਤੋਂ 2000 ਤੱਕ 13 ਜੁਲਾਈ ਨੂੰ, 2001 ਤੋਂ 2500 ਤੱਕ 14 ਜੁਲਾਈ, 2501 ਤੋਂ 3000 ਤੱਕ 15 ਜੁਲਾਈ, 3001 ਤੋਂ 3500 ਤੱਕ 16 ਜੁਲਾਈ ਅਤੇ 3501 ਤੋਂ 4287 ਤੱਕ 17 ਜੁਲਾਈ ਨੂੰ ਕਾਰਡ ਜਾਰੀ ਕੀਤੇ ਜਾਣਗੇ।

ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਦਾਖਲਾ ਕਾਰਡ ਦਫ਼ਤਰ ਫੌਜ ਭਰਤੀ, ਲੁਧਿਆਣਾ ਤੋਂ ਤੈਅ ਮਿਤੀ ਨੂੰ ਸਵੇਰੇ 07:30 ਵਜੇ ਪ੍ਰਾਪਤ ਕਰ ਸਕਦੇ ਹਨ।