34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ‘ਚ ਐਨ.ਆਈ.ਏ ਟੀਮ ਵਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ

0
67

ਫ਼ਿਰੋਜ਼ਪੁਰ (TLT) ਲੁਧਿਆਣਾ ਵਿਖੇ ਹੋਈ 34 ਕਿੱਲੋ ਸੋਨੇ ਦੀ ਲੁੱਟ ਦੇ ਮਾਮਲੇ ਵਿਚ ਅੱਜ ਐਨ.ਆਈ.ਏ ਦੀ ਟੀਮ ਵਲੋਂ ਗੈਂਗਸਟਰ ਗਗਨ ਜੱਜ ਦੇ ਸਥਾਨਕ ਮੱਲਵਾਲ ਰੋਡ ਸਥਿਤ ਘਰ ਛਾਪੇਮਾਰੀ ਕੀਤੀ ਗਈ। ਗੈਂਗਸਟਰ ਗਗਨ ਜੱਜ ਪਿਛਲੇ ਦਿਨੀਂ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਤੇ ਇਸ ਸਮੇਂ ਲੁਧਿਆਣਾ ਜੇਲ੍ਹ ਵਿਚ ਬੰਦ ਹੈ। ਖ਼ਬਰ ਲਿਖੇ ਜਾਣ ਤੱਕ ਐਨ.ਆਈ.ਏ ਟੀਮ ਵਲੋਂ ਜਾਂਚ ਜਾਰੀ ਹੈ।