ਐਲਪੀਜੀ ਸਿੰਲਡਰ ਦੀਆਂ ਕੀਮਤਾਂ ਵਧੀਆਂ

0
72

ਨਵੀਂ ਦਿੱਲੀ (TLT) ਕੋਰੋਨਾ ਸੰਕਟ ਦੌਰਾਨ ਮਹਿੰਗਾਈ ਦਾ ਸਾਹਮਣਾ ਕਰ ਰਹੇ ਆਮ ਆਦਮੀ ਨੂੰ ਇਕ ਹੋਰ ਬੋਝ ਪੈ ਗਿਆ ਹੈ । ਹੁਣ ਤੇਲ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਰਾਜਧਾਨੀ ਦਿੱਲੀ ਵਿਚ ਅੱਜ ਤੋਂ 14.2 ਕਿਲੋ ਵਾਲਾ ਸਿਲੰਡਰ 809 ਰੁਪਏ ਦੀ ਥਾਂ 834.50 ਰੁਪਏ ਵਿਚ ਮਿਲੇਗਾ ਭਾਵ ਸਿੱਧਾ 25.50 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੋਲਕਾਤਾ ਵਿਚ ਅੱਜ ਤੋਂ 14.2 ਕਿਲੋ ਵਾਲਾ ਸਿੰਲਡਰ 861 ਰੁਪਏ, ਮੁੰਬਈ ਵਿਚ 834.50 ਰੁਪਏ ਮਿਲੇਗਾ। 25.50 ਰੁਪਏ ਦੇ ਵਾਧੇ ਨਾਲ ਆਮ ਜਨਤਾ ਦੀ ਜੇਬ ’ਤੇ ਭਾਰੀ ਬੋਝ ਪਵੇਗਾ। ਦੱਸ ਦੇਈਏ ਕਿ ਅੱਜ ਤੋਂ 2 ਰੁਪਏ ਦੁੱਧ ਵੀ ਮਹਿੰਗਾ ਹੋ ਗਿਆ। ਅਮੂਲ ਕੰਪਨੀਆਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ ਤੇ ਅੱਜ ਤੇਲ ਕੰਪਨੀਆਂ ਨੇ ਰਸੋਈ ਗੈਸ ਵਿਚ ਵਾਧਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ ਇਕ ਤਰੀਕ ਨੂੰ ਕੀਮਤਾਂ ਵਿਚ ਫੇਰਬਦਲ ਕਰਦੀਆਂ ਹਨ।