ਬਿਜਲੀ ਤੋਂ ਸਤਾਏ ਕਿਸਾਨਾਂ ਵਲੋਂ ਨਸਰਾਲਾ ਪੁਲ ਕੋਲ ਹੁਸ਼ਿਆਰਪੁਰ-ਜਲੰਧਰ ਰੋਡ ਜਾਮ

0
35

ਨਸਰਾਲਾ (ਹਰਪ੍ਰੀਤ ਕਾਹਲੋਂ) ਇਲਾਕਾ ਨਿਵਾਸੀ ਕਿਸਾਨਾਂ ਵਲੋਂ ਮੋਟਰਾਂ ਦੀ ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋ ਕੇ ਨਸਰਾਲਾ ਪੁਲ ਕੋਲ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰ ਸਾਨੂੰ 4-5 ਘੰਟੇ ਤੋਂ ਵੱਧ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਤੇ ਉਸ ਵਿਚ ਵੀ ਵਾਰ-ਵਾਰ ਕੱਟ ਲਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਿਜਲੀ ਦੀ ਨਿਰੰਤਰ 8 ਘੰਟੇ ਸਪਲਾਈ ਦਿੱਤੀ ਜਾਵੇ ਤੇ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਧਰਨਾ ਨਹੀਂ ਹਟਾਵਾਂਗੇ।