ਮੋਗਾ-ਜਲੰਧਰ ਹਾਈਵੇ ‘ਤੇ ਹਾਦਸਾ 3 ਮੌਤਾਂ, 4 ਜ਼ਖ਼ਮੀ

0
40

ਮੋਗਾ (TLT) ਮੋਗਾ-ਜਲੰਧਰ ਰੋਡ ‘ਤੇ ਕਸਬਾ ਧਰਮਕੋਟ ਨੇੜੇ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਕ ਗੱਡੀ ਛੱਪੜ ਵਿਚ ਡਿਗ ਗਈ, ਜਿਸ ਕਾਰਨ ਇਸ ਹਾਦਸੇ ਵਿਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਚਾਰ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਇਕ ਹੀ ਪਰਿਵਾਰ ਦੇ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਫਿਰੋਜ਼ਪੁਰ ਦੇ ਕਸਬਾ ਜੀਰਾ ਤੋਂ ਨਕੋਦਰ ਜਾ ਰਹੇ ਸਨ।