ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਲਗਾਇਆ ਵੋਟਰ ਜਾਗਰੂਕਤਾ ਅਤੇ ਸਹਾਇਤਾ ਕੈਂਪ

0
46

ਮੋਗਾ (TLT) ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ। ਮਜ਼ਬੂਤ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਹਰ ਇੱਕ ਯੋਗ ਨਾਗਰਿਕ ਦਾ ਆਪਣੀ ਵੋਟਰ ਸਮੇਂ ਸਿਰ ਬਣਾਉਣਾ ਅਤੇ ਇਸਦਾ ਸਦਉਪਯੋਗ ਕਰਨਾ ਬੜਾ ਲਾਜ਼ਮੀ ਹੈ। ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਯੋਗ ਨਾਗਰਿਕ ਦੀ ਵੋਟ ਬਣਾਉਣ ਅਤੇ ਇਸ ਵਿੱਚ ਦਰੁਸਤੀਆਂ ਕਰਨ ਲਈ ਯੋਗਤਾ ਮਿਤੀ 01.01.2021 ਦੇ ਆਧਾਰਿਤ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਲਗਾਤਾਰ ਜਾਰੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਲਈ ਲਗਾਏ ਗਏ ਕੈਂਪ ਦੌਰਾਨ ਕੀਤਾ। ਵੋਟਰਾਂ ਨੂੰ ਆਪਣੇ ਵੋਟਰ ਕਾਰਡ ਬਣਾਉਣ ਅਤੇ ਇਸ ਵਿੱਚ ਸੋਧ ਕਰਨ ਲਈ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਆਯੋਜਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਕੀਤਾ ਗਿਆ।ਕੈਂਪ ਦੌਰਾਨ ਜਿਲ੍ਹਾ ਚੋਣ ਦਫ਼ਤਰ ਮੋਗਾ ਦੇ ਚੋਣ ਕਾਨੂੰਗੋ ਅਤੇ 1950 ਦੇ ਸਟਾਫ ਵੱਲੋਂ ਨਵੀਆਂ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਪਣੀ ਵੋਟ ਖੁਦ ਰਜਿਸਟਰਡ ਕਰਨ ਸਬੰਧੀ ਉਹਨਾਂ ਦੇ ਮੋਬਾਇਲ ਤੇ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕਰਕੇ ਵੋਟ ਰਜਿਸਟਰ ਕਰਨ ਬਾਰੇ ਅਤੇ ਐਨ.ਵੀ.ਐਸ.ਪੀ ਪੋਰਟਲ ਤੇ ਈ-ਐਪਿਕ ਡਾਊਨਲੋਡ ਕਰਨ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਕੈਂਪ ਵੋਟਰ ਜਾਗਰੂਕਤਾ ਅਤੇ ਸਹਾਇਤਾ ਕੈਂਪ ਉਪ ਮੰਡਲ ਮੈਜਿਸਟਰੇਟ ਮੋਗਾ ਅਤੇ ਧਰਮਕੋਟ ਦੇ ਦਫਤਰਾਂ ਵੱਲੋਂ ਤਹਿਸੀਲ ਪੱਧਰ ਤੇ ਵੀ ਲਗਾਏ ਗਏ ਹਨ।