ਬਿਜਲੀ ਕੱਟ ਅਤੇ ਐਸ.ਪੀ. ਦੇ ਵਤੀਰੇ ਵਿਰੁੱਧ ਕਿਸਾਨਾਂ ਨੇ ਜੀ.ਟੀ. ਰੋਡ ਕੀਤਾ ਜਾਮ

0
84

ਫਗਵਾੜਾ (TLT) ਝੋਨੇ ਲਈ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਰਕੇ ਜੀ.ਟੀ ਰੋਡ ‘ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਐਸ.ਪੀ. ਵਲੋਂ ਕਥਿਤ ਤੌਰ ‘ਤੇ ਧਮਕਾਉਣ ਤੋਂ ਗ਼ੁੱਸੇ ਵਿਚ ਆਏ ਕਿਸਾਨਾਂ ਨੇ ਧਰਨਾ ਦੇ ਕੇ ਟਰੈਫ਼ਿਕ ਜਾਮ ਕਰ ਦਿੱਤਾ। ਇਸ ਧਰਨੇ ਕਰਕੇ ਜੀ.ਟੀ. ਰੋਡ ‘ਤੇ ਟਰੈਫ਼ਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐਸ.ਪੀ. ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਨਹੀਂ ਧਮਕਾਇਆ।