RBI ਨੇ ਦਿੱਤੀ 500 ਰੁਪਏ ਦੇ ਨੋਟ ਸਬੰਧੀ ਦਿੱਤੀ ਅਹਿਮ ਜਾਣਕਾਰੀ

0
136

ਦੇਸ਼ ਵਿਚ ਹੁਣ 2000 ਰੁਪਏ ਦੇ ਨੋਟ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਅਜਿਹੇ ਵਿਚ ਬੈਂਕ ਤੇ ATM ਤੋਂ ਵੀ ਸਭ ਤੋਂ ਜ਼ਿਆਦਾ 500 ਰੁਪਏ ਦੇ ਨੋਟ ਹੀ ਪ੍ਰਾਪਤ ਹੋ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਹੁਣ ਦੇਸ਼ ਵਿਚ ਜੇਕਰ ਮੌਜੂਦਾ ਵੱਡੇ ਨੋਟ ਦੀ ਗੱਲ ਕਰੀਏ ਤਾਂ ਸ਼ਾਇਦ ਉਹ 500 ਦਾ ਹੀ ਨੋਟ ਹੈ ਤੇ ਸਾਡੇ ਸਾਰਿਆਂ ਕੋਲ 500 ਰੁਪਏ ਦਾ ਨੋਟ ਹੀ ਦੇਖਣ ਨੂੰ ਮਿਲੇਗਾ। ਅਜਿਹੇ ਵਿਚ 500 ਰੁਪਏ ਦੇ ਨੋਟ ਸਬੰਧੀ ਖ਼ਬਰ ਆ ਰਹੀ ਹੈ ਕਿ 500 ਰੁਪਏ ਦਾ ਉਹੀ ਨੋਟ ਲੈਣਾ ਚਾਹੀਦਾ ਹੈ ਜਿਸ ਵਿਚ ਹਰੀ ਪੱਟੀ ਆਰਬੀਆਈ ਗਵਰਨਰ (RBI Governor) ਦੇ ਸਿਗਨੇਚਰ ਦੇ ਕੋਲ ਨਾ ਹੋ ਕੇ ਗਾਂਧੀ ਜੀ ਦੀ ਤਸਵੀਰ ਕੋਲ ਹੁੰਦੀ ਹੈ। Social Media ‘ਤੇ ਕੁਝ ਅਜਿਹੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਖਬਰ ਬਾਰੇ ਵਿਸਤਾਰ ਨਾਲ

ਇਸ ਖਬਰ ਸਬੰਧੀ ਜਦੋਂ ਜਾਂਚ ਕੀਤੀ ਗਈ ਤਾਂ ‘PIB ਫੈਕਟ ਚੈੱਕ’ (PIB Fact Check) ‘ਚ ਇਹ ਖ਼ਬਰ ਫਰਜ਼ੀ ਨਿਕਲੀ। RBI ਅਨੁਸਾਰ ਦੋਵਾਂ ਹੀ ਤਰ੍ਹਾਂ ਦੇ ਨੋਟਾਂ ਵਿਚ ਕੋਈ ਬਦਲਾਅ ਨਹੀਂ ਹੈ ਤੇ ਦੋਵੇਂ ਹੀ ਨੋਟ ਮਾਨਤਾ ਪ੍ਰਾਪਤ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੁਝ ਅਜਿਹੇ ਦਾਅਵੇ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਬਾਅਦ ਵਿਚ ਫਰਜ਼ੀ ਕਰਾਰ ਦਿੱਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ 5, 10 ਤੇ 100 ਦੇ ਪੁਰਾਣੇ ਨੋਟ ਬੰਦ ਹੋਣ ਵਾਲੇ ਹਨ। ਜਿਉਂ ਹੀ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋਣ ਲੱਗੀ ਸੀ, ਉਦੋਂ ਪ੍ਰੈੱਸ ਇਨਫਰਮੇਸ਼ਨ ਬਿਊਰੋ (Press Information Bureau) ਵਾਂਗ ਇਕ ਟਵੀਟ ਜਾਰੀ ਕੀਤਾ ਗਿਆ ਸੀ ਜਿਸ ਵਿਚ ਇਸ ਮੈਸੇਜ ਨੂੰ ਫਰਜ਼ੀ ਦੱਸਦੇ ਹੋਏ ਕਿਹਾ ਗਿਆ ਸੀ ਕਿ ਆਰਬੀਆਈ ਵੱਲੋਂ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। 5, 10 ਤੇ 100 ਦੇ ਪੁਰਾਣੇ ਨੋਟ ਬੰਦ ਹੋਣ ਦੀ ਪੂਰੀ ਖ਼ਬਰ ਫਰਜ਼ੀ ਹੈ। ਨਵੇਂ ਤੇ ਪੁਰਾਣੇ ਨੋਟ ਦੋਵੇਂ ਹੀ ਚਲਨ ਵਿਚ ਰਹਿਣਗੇ।