10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਭਾਰਤੀ ਮਹਿਲਾ ਟੀਮ ਨੇ ਹਾਸਲ ਕੀਤਾ ਕਾਂਸਾ

0
182

ਓਸੀਯੇਕ (TLT) ਮਨੂ ਭਾਕਰ, ਯਸ਼ਸਵਨੀ ਸਿੰਘ ਦੇਸਵਾਲ ਤੇ ਰਾਹੀ ਸਰਨੋਬਤ ਦੀ ਭਾਰਤੀ ਤਿਕੜੀ ਨੇ ਸ਼ੁੱਕਰਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਭਾਰਤੀ ਮਹਿਲਾ ਏਅਰ ਪਿਸਟਲ ਟੀਮ ਨੇ ਹੰਗਰੀ ਦੀਆਂ ਵੇਰੋਨੀਕਾ ਮੇਜਰ, ਮੀਰੀਅਮ ਜਾਕੋ ਤੇ ਸਾਰਾ ਰਾਹੇਲ ਫੈਬੀਅਨ ਨੂੰ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ 16-12 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਏਸ਼ਵਰਿਆ ਪ੍ਰਤਾਪ ਸਿੰਘ ਤੋਮਰ, ਦੀਪਕ ਕੁਮਾਰ ਤੇ ਦਿਵਿਆਂਸ਼ ਸਿੰਘ ਦੀ ਭਾਰਤੀ ਮਰਦ ਟੀਮ ਨੂੰ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।