ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ, ਸ਼ਨੀਵਾਰ ਨੂੰ ਹੋਵੇਗੀ 3 DA Arrear ‘ਤੇ ਵੱਡਾ ਫ਼ੈਸਲਾ

0
55

ਨਵੀਂ ਦਿੱਲੀ (TLT) ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ, ਉਸ ਦੇ ਬਕਾਏ ਤੇ ਦੂਜੀਆਂ ਜ਼ਰੂਰੀ ਡਿਮਾਂਡਾਂ ਨੂੰ ਲੈ ਕੇ 26 ਜੂਨ 2021 ਨੂੰ National council JCM ਤੇ ਮੋਦੀ ਸਰਕਾਰ ਦੇ ਨੁਮਾਇੰਦਿਆਂ Department of Personnel & Training ਦੇ ਵਿਚਕਾਰ ਵੱਡੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ’ਚ ਕੁੱਲ Freeze Dearness allowance ਸਮੇਤ ਕੁੱਲ 29 ਮੁੱਦਿਆਂ ’ਤੇ ਗੱਲ ਹੋਵੇਗੀ। ਜੇ ਮੀਟਿੰਗ ਸਕਾਰਾਤਮਕ ਰਹੀ ਤਾਂ ਕੇਂਦਰੀ ਕਰਮਚਾਰੀਆਂ ਦੀ ਕਈ ਡਿਮਾਂਡ ਪੂਰੀ ਹੋ ਜਾਵੇਗੀ

ਦੱਸਣਯੋਗ ਹੈ ਕਿ ਮੀਟਿੰਗ ਦਾ ਸਭ ਤੋਂ ਵੱਡਾ ਮੁੱਦਾ ਕੋਰੋਨਾ ਮਹਾਮਾਰੀ (Corona Mahamari) ਦੇ ਕਾਰਨ ਮਹਿੰਗਾਈ ਭੱਤਾ ਵਧਾਉਣ ’ਤੇ ਲੱਗੀ ਰੋਕ ਹੈ। ਜਦੋਂ ਇਹ ਰੋਕ ਹਟੇਗੀ ਤਾਂ ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (Dearness Allowance) ਦੀਆਂ ਇਕੱਠੀਆਂ 3 ਕਿਸਤਾਂ ਮਿਲਣਗੀਆਂ। ਇਸ ਨਾਲ ਤਨਖਾਹ ’ਚ ਵੱਡਾ ਇਜਾਫਾ ਹੋਵੇਗਾ

ਜੇਸੀਐੱਮ ਦੇ Secretary (Staff Side) ਸ਼ਿਵ ਗੋਪਾਲ ਮਿਸ਼ਰਾ ਦੇ ਮੁਤਾਬਕ ਅਸੀਂ finance ministry ਤੇ ਡਿਪਾਰਟਮੈਂਟ ਆਫ ਪਰਸਨਲ ਐਂਡ ਟਰੇਨਿੰਗ (department of personal and training) ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ। ਬੈਠਕ ’ਚ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਖ਼ਾਸ ਤੌਰ ’ਤੇ 7th Pay Commission ਦੇ ਤਹਿਤ ਮਿਲ ਰਹੇ Dearness Allowance ਦੇ Arrear ਨੂੰ ਲੈ ਕੇ ਗੱਲ ਹੋਵੇਗੀ। ਇਸ ’ਚ ਪੈਨਸ਼ਨਰਾਂ ਦਾ ਵੀ ਮਹਿੰਗਾਈ ਰਾਹਤ (ਡੀਆਰ) ਦਾ ਬਕਾਇਆ ਸ਼ਾਮਲ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ Arrear ਦੇਵੇ। ਜੇ ਇਕੱਠੇ ਨਹੀਂ ਦੇ ਸਕਦੀ ਤਾਂ ਕਿਸਤਾਂ ’ਚ ਇਸ ਦਾ ਭੁਗਤਾਨ ਕੀਤਾ ਜਾਵੇ।