ਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀ

0
57

ਬੀਜਿੰਗ (TLT) ਮੱਧ ਚੀਨ ’ਚ ਸ਼ੁੱਕਰਵਾਰ ਨੂੰ ਇਕ ਮਾਰਸ਼ਲ ਆਰਟ ਸਕੂਲ ’ਚ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖ਼ਮੀ ਹੋ ਗਏ ਹਨ।

ਹੇਨਾਨ ਪ੍ਰਾਂਤ ਦੇ ਝੇਚੈਂਗ ਕਾਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ। ਅੱਗ ਕਿਸ ਵਜ੍ਹਾ ਨਾਲ ਲੱਗੀ ਇਹ ਅੱਜੇ ਤਕ ਸਪਸ਼ਟ ਨਹੀਂ ਹੋ ਸਕਿਆ।

ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਝੇਚੈਂਗ ਕਾਉਂਟੀ ’ਚ ਇਕ ਮਾਰਸ਼ਲ ਆਰਟ ਸੈਂਟਰ ’ਚ ਅੱਗ ਲਗਣ ਨਾਲ ਕੁੱਲ 18 ਲੋਕਾਂ ਦੀ ਮੌਤ ਹੋਈ ਤੇ 16 ਜ਼ਖ਼ਮੀ ਹੋ ਗਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੱਗ ਨੂੰ ਬੁਝਾ ਦਿੱਤਾ ਗਿਆ ਹੈ।