ਨੌਜਵਾਨ ਵਲੋਂ ਗਰੀਬ ਵਿਧਵਾ ਔਰਤ ਦਾ ਕਤਲ

0
71

ਅਬੋਹਰ (TLT) – ਹਲਕਾ ਬੱਲੂਆਣਾ ਦੇ ਪਿੰਡ ਅਮਰਪੁਰਾ ਵਿਖੇ ਇਕ ਵਿਧਵਾ ਮਹਿਲਾ ਦਾ ਨੌਜਵਾਨ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਬਹਾਵ ਵਾਲਾ ਬਲਵਿੰਦਰ ਸਿੰਘ ਟੋਹਰੀ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਸਰਪੰਚ ਵਲੋਂ ਦਿੱਤੀ ਗਈ ਕਿ ਗਰੀਬ ਪਰਿਵਾਰ ਦੀ ਔਰਤ ਅਤੇ ਉਸ ਦੀ ਬੇਟੀ ਘਰ ਵਿਚ ਇਕੱਲੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਕੋਈ ਸੱਟਾਂ ਮਾਰ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਲੜਕੀ ਵੀਰਪਾਲ ਨੇ ਦੱਸਿਆ ਕਿ ਸੰਜੇ ਨਾਂ ਦਾ ਲੜਕਾ ਘਰ ਆਇਆ ਅਤੇ ਉਸ ਨੇ ਉਸ ਦੀ ਮਾਂ ਕਲਾਵੰਤੀ ਨੂੰ ਸੱਟਾਂ ਮਾਰੀਆਂ ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਦੀ ਮਾਤਾ ਕਲਾਵੰਤੀ ਨੂੰ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦੋਸ਼ੀ ਦੀ ਭਾਲ ਜਾਰੀ ਹੈ।