ਪੰਜਾਬ ਐਂਡ ਸਿੰਧ ਬੈਂਕ ਨੇ ਮਨਾਇਆ ਆਪਣਾ 114ਵਾਂ ਸਥਾਪਨਾ ਦਿਵਸ

0
94

ਜਲੰਧਰ (ਅਮਨ ਜਾਰਜ)
ਪੰਜਾਬ ਐਂਡ ਸਿੰਧ ਬੈਂਕ ਨੇ ਅੱਜ ਆਪਣਾ 114ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਬੈਂਕ ਦੇ ਪ੍ਰਬੰਧਕ ਰਾਜੇਸ਼ ਮਲਹੋਤਰਾ ਨੇ ਸਾਰੇ ਸਟਾਫ ਮੈਂਬਰਾਂ ਅਤੇ ਗਾਹਕਾਂ ਨੂੰ ਇਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਧਰਮਿੰਦਰ ਮੀਣਾ ਮੁੱਖ ਪ੍ਰਬੰਧਕ, ਰਮੇਸ਼ਵਰ ਦਾਸ, ਭੁਪਿੰਦਰ, ਬੈਂਕ ਦੀ ਹਾਕੀ ਟੀਮ ਦੇ ਮੈਨੇਜਰ ਅਤੇ ਅਤੇ ਵੱਖ ਵੱਖ ਸ਼ਾਖਾਵਾਂ ਦੇ ਮੈਨੇਜਰ ਮੌਜੂਦ ਸਨ।

ਉਨਾਂ ਦੱਸਿਆ ਕਿ ਬੈਂਕ ਦੀ ਸਥਾਪਨਾ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਤੇ ਉਨਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਦੇ ਮਕਸਦ ਨਾਲ ਕੀਤੀ ਗਈ ਸੀ ਜੋ ਨਿਰੰਤਰ ਜਾਰੀ ਹੈ। ਇਸ ਮੌਕੇ ਬਰਾਂਚ ਦੇ ਸਮੂਹ ਕਰਮਚਾਰੀਆਂ ਨੇ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਹਲਫ ਵੀ ਲਿਆ