ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ 163 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ-ਆਂਗਰਾ

0
58

240 ਸਿਖਿਆਰਥੀਆਂ ਨੂੰ ਦਿੱਤੀ ਗਈ ਫਗਵਾੜਾ ਵਿਖੇ ਸਿਖਲਾਈ
ਕਪੂਰਥਲਾ (TLT)
 ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕਿੱਲ ਮਿਸ਼ਨ ਦੇ ਤਹਿਤ ਕਪੂਰਥਲਾ ਜਿਲ੍ਹੇ ਵਿਚ 163 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਜੋ ਕਿ ਇਸਦੇ ਨੋਡਲ ਅਫਸਰ ਵੀ ਹਨ, ਨੇ ਦੱਸਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਫਗਵਾੜਾ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਰਾਹੀ ਲਾਰਡ ਗਨੇਸ਼ਾ ਟਰੇਨਿੰਗ ਪਾਰਟਰਸ ਵੱਲੋਂ ਹਾਊਸ ਕੀਪਿੰਗ ਕੋਰਸ ਦੇ 180 ਸਿਖਿਆਰਥੀ ਅਤੇ ਇਨ-ਲਾਇਨ ਚੈਕਰ ਦੇ 60 ਸਿਖਿਆਰਥੀਆਂ ਨੂੰ ਵੱਖ-ਵੱਖ ਬੈਚਾਂ ਵਿਚ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਸੀ, ਜਿਸ ਵਿਚੋਂ ਹਾਊਸ ਕੀਪਿੰਗ ਕੋਰਸ ਦੇ 145 ਸਿਖਿਆਰਥੀਆਂ ਅਤੇ ਇਨ-ਲਾਇਨ ਚੈਕਰ
ਦੇ 60 ਸਿਖਿਆਰਥੀਆਂ ਨੇ ਸਫਲਤਾਪੂਰਕ ਅਸੈਸਮੈਂਟ ਕਲੀਅਰ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਵਿਚੋਂ ਹੁਣ ਤੱਕ 163 ਸਿਖਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। 

ਉਨ੍ਹਾਂ ਜਿਲ੍ਹਾ ਰੋਜ਼ਗਾਰ ਬਿਊਰੋ ਨੂੰ ਨਿਰਦੇਸ਼ ਦਿੱਤਾ ਕਿ ਕੋਰਸ ਕਰਨ ਉਪਰੰਤ ਰਹਿ ਗਏ ਬੇਰੋਜਗਾਰ ਸਿਖਿਆਰਥੀਆਂ ਨੂੰ ਵੀ ਜਲਦ ਤੋਂ ਜਲਦ
ਰੋਜਗਾਰ ਦਿਵਾਇਆ ਜਾਵੇ। ਨੀਲਮ ਮਹੇ (ਜਿਲਾ ਰੋਜਗਾਰ ਅਫਸਰ) ਨੇ ਕਿਹਾ ਕਿ ਰਹਿ ਗਏ ਬੇਰੋਜਗਾਰ ਸਿਖਿਆਰਥੀਆਂ ਨਾਲ ਜਲਦ ਹੀ ਰਾਬਤਾ ਕਾਇਮ ਕਰਕੇ ਟਰੇਨਿੰਗ ਪਾਰਟਨਰਸ,
ਡੀ.ਬੀ.ਈ.ਈ. ਦੇ ਸਹਿਯੋਗ ਨਾਲ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

ਇਸ ਸੰਬੰਧ ਵਿਚ ਬੇਰੋਜਗਾਰ ਸਿਖਿਆਰਥੀ ਜਿਲ੍ਹਾ ਰੋਜ਼ਗਾਰ ਦਫਤਰ, ਕਮਰਾ ਨੂੰ 8
ਵਿਚ ਸੰਪਰਕ ਕਰ ਸਕਦੇ ਸਨ। ਵਧੇਰੇ ਜਾਣਕਾਰੀ ਲਈ 75269-97777 ਅਤੇ
98882-02059 ਮੋਬਾਇਲ ਨੰਬਰ ’ਤੇ ਵੀ ਨੌਜਵਾਨ ਸੰਪਰਕ ਕਰ ਸਕਦੇ ਹਨ।