ਨਗਰ ਨਿਗਮ ਕਪੂਰਥਲਾ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਹਰੇਕ ਵਾਰਡ ਦੀ ਸਮਾਂ ਸਾਰਣੀ ਜਾਰੀ

0
52

ਕਮਿਸ਼ਨਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

ਕਪੂਰਥਲਾ (TLT)
ਨਗਰ ਨਿਗਮ ਕਪੂਰਥਲਾ ਵਲੋਂ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। 

ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ 25 ਜੂਨ ਨੂੰ ਵਾਰਡ ਨੰਬਰ 7, 26 ਜੂਨ  ਨੂੰ ਵਾਰਡ ਨੰਬਰ 8 ਤੇ 9, 28 ਜੂਨ ਨੂੰ ਵਾਰਡ ਨੰਬਰ 10 ਤੇ 11, 29 ਜੂਨ ਨੂੰ ਵਾਰਡ ਨੰਬਰ 12,13 ਤੇ 14, 30 ਜੂਨ ਨੂੰ ਵਾਰਡ ਨੰਬਰ 15 ਤੇ 16, ਪਹਿਲੀ ਜੁਲਾਈ ਨੂੰ ਵਾਰਡ ਨੰਬਰ 17,18 ਤੇ 19, 2 ਜੁਲਾਈ ਨੂੰ ਵਾਰਡ ਨੰਬਰ 20 ਤੇ 21, 3 ਜੁਲਾਈ ਨੂੰ ਵਾਰਡ ਨੰਬਰ 22, 5 ਜੁਲਾਈ ਨੂੰ ਵਾਰਡ ਨੰਬਰ 23,24,25, 6 ਜੁਲਾਈ ਨੂੰ ਵਾਰਡ ਨੰਬਰ 26,27 ਤੇ 28, 7 ਜੁਲਾਈ ਨੂੰ ਵਾਰਡ ਨੰਬਰ 29,30 ਤੇ 31,  8 ਜੁਲਾਈ ਨੂੰ  ਵਾਰਡ ਨੰਬਰ 32, 33 ਤੇ 34, 9 ਜੁਲਾਈ ਨੂੰ ਵਾਰਡ ਨੰਬਰ 35,36 ਤੇ 37, 12 ਜੁਲਾਈ ਨੂੰ ਵਾਰਡ ਨੰਬਰ 38 ਤੇ 39, 13 ਜੁਲਾਈ ਨੂੰ ਵਾਰਡ ਨੰਬਰ 40 ਤੇ 41, 14 ਜੁਲਾਈ ਨੂੰ ਵਾਰਡ ਨੰਬਰ 42, 43 ਤੇ 44, 15 ਜੁਲਾਈ ਨੂੰ ਵਾਰਡ ਨੰਬਰ 45,46 ਤੇ 47  ਅਤੇ 16 ਜੁਲਾਈ ਨੂੰ ਵਾਰਡ ਨੰਬਰ 48, 49 ਤੇ 50 ਵਿਖੇ ਵੱਖ-ਵੱਖ ਟੀਮਾਂ ਵਲੋਂ ਕੈਂਪ ਲਾਏ ਜਾਣਗੇ। 

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜੇ ਫਾਰਮ ਧਾਰਕ ਕਿਸਾਨ, ਲੋਕ ਸੰਪਰਕ ਵਿਭਾਗ ਕੋਲ ਮਾਨਤਾ ਪ੍ਰਾਪਤ ਯੈਲੋ ਕਾਰਡ ਧਾਰਕ  ਪੱਤਰਕਾਰ, ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਕਾਮੇ, ਛੋਟੇ ਵਪਾਰੀ ਆਦਿ ਲਾਭ ਲੈ ਸਕਦੇ ਹਨ, ਜਿਸ ਤਹਿਤ  ਸਰਕਾਰੀ ਤੇ ਨਿੱਜੀ ਹਸਪਤਾਲਾਂ ਅੰਦਰ 5 ਲੱਖ ਰੁਪੈ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।
 
ਉਨਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਕੈਂਪ ਵਿਖੇ ਜਾ ਕੇ ਆਪਣਾ  ਸਹਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਜ਼ਰੂਰ ਬਣਵਾਉਣ।
ਜ਼ਿਕਰਯੋਗ ਹੈ ਕਿ ਜਿਲ੍ਹੇ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ਅੰਦਰ ਵਿਸ਼ੇਸ਼ ਕੈਂਪ ਲਗਾਕੇ ਕਾਰਡ ਬਣਾਉਣ ਦਾ ਕੰਮ ਤੇਜੀ ਨਾਲ ਜਾਰੀ ਹੈ, ਜਿਸ ਤਹਿਤ ਹੁਣ ਤੱਕ 109854 ਪਰਿਵਾਰਾਂ ਵਿਚੋਂ 81927 ਪਰਿਵਾਰਾਂ ਨੂੰ ਕਵਰ ਕਰਕੇ ਕਾਰਡ ਬਣਾਏ ਜਾ ਚੁੱਕੇ ਹਨ, ਜੋ ਕਿ 74.58 ਫੀਸਦੀ ਬਣਦਾ ਹੈ।