ਸੰਦੌੜ ਨੇੜੇ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

0
53

ਸੰਦੌੜ (TLT) – ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਕਲਿਆਣ ਕੋਲੋਂ ਦੀ ਲੰਘਦੀ ਬਠਿੰਡਾ ਬਰਾਂਚ ਨਹਿਰ ਦੇ ਪੁਲ ਤੋਂ ਅੱਜ ਸਵੇਰੇ ਇਕ 19 ਸਾਲ ਦੇ ਨੌਜਵਾਨ ਵਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਐੱਸ.ਆਈ. ਹਰਜਿੰਦਰ ਸਿੰਘ ਅਨੁਸਾਰ ਉਕਤ ਨੌਜਵਾਨ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲਵਜੀਤ ਸਿੰਘ ਲਵੀ (19) ਵਾਸੀ ਕਲਿਆਣ ਵਜੋਂ ਹੋਈ ਹੈ। ਨੌਜਵਾਨ ਦੀ ਲਾਸ਼ ਹਾਲੇ ਤੱਕ ਨਹਿਰ ਵਿਚੋਂ ਬਰਾਮਦ ਨਹੀਂ ਹੋਈ ਹੈ।