ਬਠਿੰਡਾ ‘ਚ ਗੈਸ ਪਾਈਪ ਫਟਣ ਕਾਰਨ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

0
31

ਬਠਿੰਡਾ (TLT) – ਅੱਜ ਸਵੇਰੇ ਬਠਿੰਡਾ ਦੇ ਨਾਰਥ ਅਸਟੇਟ ਸਥਿਤ ਇਕ ਕੋਠੀ ‘ਚ ਗੈਸ ਪਾਈਪ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ ਗੈਸ ਚੁੱਲ੍ਹੇ ਸਮੇਤ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਿਆ ਪ੍ਰੰਤੂ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਗੈਸ ਪਾਈਪ ਲਾਈਨ ਗੁਜਰਾਤ ਵਾਲੀ ਹੈ, ਜੋ ਘਰਾਂ ਨੂੰ ਸਿੱਧੀ ਗੈਸ ਸਪਲਾਈ ਕਰਦੀ ਹੈ।