ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 20 ‘ਚੋਂ 9 ਪੰਜਾਬੀ ਗ੍ਰਿਫ਼ਤਾਰ, 1 ਪੰਜਾਬਣ ਵੀ ਸ਼ਾਮਲ

0
99

ਟੋਰਾਟੋ (TLT) ਕੈਨੇਡਾ ਪੁਲਿਸ ਵੱਲੋਂ ਆਪਣੇ 6 ਮਹੀਨੇ ਦੇ ਚੱਲ ਰਹੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ 1000 ਕਿਲੋ ਤੋਂ ਉੱਪਰ ਦੇ ਨਸ਼ੇ ਸਮੇਤ 20 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਸ਼ਾਮਲ ਹਨ। ਇਨ੍ਹਾਂ ਪੰਜਾਬੀਆਂ ਵਿਚ ਗੁਰਬਖ਼ਸ਼ ਸਿੰਘ ਗਰੇਵਾਲ, ਅਮਰਬੀਰ ਸਿੰਘ ਸਰਕਾਰੀਆ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਤ ਸਿੰਘ ਧਾਰੀਵਾਲ,ਗੁਰਵੀਰ ਧਾਲੀਵਾਲ, ਗੁਰਮਨਪ੍ਰੀਤ ਗਰੇਵਾਲ, ਸੁਖਵੰਤ ਬਰਾੜ, ਪਰਮਿੰਦਰ ਗਿੱਲ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਅਤੇ ਇਕ ਗੰਨ, 21 ਵਹੀਕਲ ਜਿਸ ਵਿਚ 5 ਟ੍ਰੈਕਟਰ ਟਰੈਲਰ ਵੀ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਕੁੱਲ ਉਹਨਾਂ ‘ਤੇ 182 ਚਾਰਜ ਲਾਏ ਹਨ।