ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ

0
49

 ਸ੍ਰੀ ਮੁਕਤਸਰ ਸਾਹਿਬ (TLT) ਨੌਕਰੀ ਲਗਵਾਉਣ ਦਾ ਝਾਂਸਾ ਦੇ ਦੋ ਵੱਖ-ਵੱਖ ਮਾਮਲਿਆਂ ’ਚ 44 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਟੀ ਪੁਲਿਸ ਨੇ ਜ਼ੀਰਕਪੁਰ ਨਿਵਾਸੀ ਪਤੀ-ਪਤਨੀ ਸਮੇਤ ਉਨ੍ਹਾਂ ਦੇ ਬੇਟੇ ਅਤੇ ਮੁਕਤਸਰ ਨਿਵਾਸੀ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਇਹ ਦੋਵੇਂ ਮਾਮਲੇ ਜ਼ਿਲ੍ਹਾ ਪੁਲਿਸ ਮੁਖੀ ਡੀ. ਸੁਡਰਵਿਲੀ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ’ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਰੁਣ ਜੈਨ ਨਿਵਾਸੀ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਬੇਟੇ ਤੇ ਨੂੰਹ ਨੂੰ ਨੌਕਰੀ ’ਤੇ ਲਗਵਾਉਣਾ ਚਾਹੁੰਦਾ ਸੀ। ਇਸ ਸਬੰਧੀ ਉਸਦੀ ਗੱਲਬਾਤ ਜ਼ੀਰਕਪੁਰ ਨਿਵਾਸੀ ਸਲਿੰਦਰ ਕੁਮਾਰ, ਉਸ ਦੀ ਪਤਨੀ ਸ਼ਵੇਤਾ ਸੇਠੀ, ਉਸ ਦੇ ਬੇਟੇ ਆਸ਼ੂ ਸੇਠੀ ਤੇ ਲਖਵੀਰ ਸਿੰਘ ਵਾਸੀ ਭੁੱਲਰ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨਾਲ ਹੋਈ ਜਿਨ੍ਹਾਂ ਨੇ ਨੌਕਰੀ ’ਤੇ ਲਗਵਾਉਣ ਬਦਲੇ ਪੈਸਿਆਂ ਦੀ ਮੰਗ ਕਰਿਦਆਂ ਉਸ ਨੂੰ ਝਾਂਸੇ ’ਚ ਲੈ ਲਿਆ। ਆਪਣੇ ਬੇਟੇ ਅਤੇ ਨੂੰਹ ਨੂੰ ਨੌਕਰੀ ’ਤੇ ਲਗਵਾਉਣ ਲਈ ਉਸਨੇ ਉਕਤ ਲੋਕਾਂ ਨੂੰ 17 ਲੱਖ ਆਪਣੇ ਬੈਂਕ ਖਾਤੇ ਵਿੱਚੋਂ ਅਤੇ 5 ਲੱਖ ਰੁਪਏ ਨਗਦ ਕੁੱਲ 22 ਲੱਖ ਰੁਪਏ ਦੇ ਦਿੱਤੇ ਪਰ ਉਕਤ ਲੋਕਾਂ ਨੇ ਬਾਅਦ ’ਚ ਨਾ ਤਾਂ ਉਸਦੇ ਬੇਟੇ ਅਤੇ ਨੂੰਹ ਨੂੰ ਨੌਕਰੀ ’ਤੇ ਲਗਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਸਪ ਕੀਤੇ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਗੁਲਜਾਰ ਸਿੰਘ ਵਾਸੀ ਵਿਸ਼ਾਲ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜ਼ੀਰਕਪੁਰ ਨਿਵਾਸੀ ਸਲਿੰਦਰ ਕੁਮਾਰ, ਉਸ ਦੀ ਪਤਨੀ ਸ਼ਵੇਤਾ ਸੇਠੀ, ਉਸ ਦੇ ਬੇਟੇ ਆਸ਼ੂ ਸੇਠੀ ਤੇ ਲਖਵੀਰ ਸਿੰਘ ਵਾਸੀ ਭੁੱਲਰ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਉਸ ਦੇ ਬੇਟੇ ਨੂੰ ਨੌਕਰੀ ’ਤੇ ਲਗਵਾਉਣ ਦਾ ਝਾਂਸਾ ਦੇ ਕੇ 21 ਲੱਖ 50 ਹਜ਼ਾਰ ਰੁਪਏ ਬੈਂਕ ਖਾਤਿਆਂ ਰਾਹੀਂ ਅਤੇ 50 ਹਜ਼ਾਰ ਰੁਪਏ ਨਗਦ ਕੁੱਲ 22 ਲੱਖ ਰੁਪਏ ਲੈ ਲਏ। ਬਾਅਦ ’ਚ ਨਾ ਤਾਂ ਉਸ ਦੇ ਬੇਟੇ ਨੂੰ ਨੌਕਰੀ ’ਤੇ ਲਗਵਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਦੋਵੇਂ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਪੜਤਾਲ ਉਪੰਰਤ ਜ਼ੀਰਕਪੁਰ ਨਿਵਾਸੀ ਸਲਿੰਦਰ ਕੁਮਾਰ ਉਸਦੀ ਪਤਨੀ ਸ਼ਵੇਤਾ ਸੇਠੀ, ਉਸ ਦੇ ਬੇਟੇ ਆਸ਼ੂ ਸੇਠੀ ਤੇ ਭੁੱਲਰ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਲਖਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗ੍ਰਿਫਤਾਰੀ ਅਜੇ ਬਾਕੀ ਹੈ