ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਜਨਮ ਦਿਹਾੜਾ ਮਨਾਇਆ

0
55

ਜਲੰਧਰ( ਹਰਪ੍ਰੀਤ ਕਾਹਲੋਂ) ਬਾਬਾ ਸੋਢਲ ਮੰਦਿਰ ਵਿਖੇ ਬਾਬਾ ਸੋਢਲ ਜੀ ਦਾ ਜਨਮ ਦਿਹਾੜਾ ਚੱਡਾ ਬਿਰਾਦਰੀ ਵਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਗਤਾਂ ਨੇ ਬਾਬਾ ਜੀ ਦੇ ਮੰਦਿਰ ‘ਚ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ | ਇਸ ਦਜੌਰਾਨ ਸੁਨੀਤਾ ਬਾਵਾ ਅਤੇ ਉਨ੍ਹਾਂ ਦੀ ਸੰਕੀਰਤਨ ਮੰਡਲੀ ਵਲੋਂ ਸੰਕੀਰਤਨ ਕੀਤਾ ਗਿਆ | ਇਸ ਦੌਰਾਨ ਸੰਕੀਰਤਨ ਮੰਡਲੀ ਵਲੋਂ ਭਜਨ ਗਾਏ ਗਏ | ਇਸ ਮੌਕੇ ਕੌਂਸਲਰ ਰੀਟਾ ਸ਼ਰਮਾ ਵੀ ਪਹੁੰਚੇ | ਜਾਣਕਾਰੀ ਦਿੰਦੇ ਹੋਏ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਪ੍ਰਧਾਨ ਵਿਪੱਨ ਚੱਡਾ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਬਾਬਾ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਾਮ ਲਾਲ ਚੱਡਾ, ਜੇ.ਬੀ ਚੱਡਾ, ਹੈਰੀ ਚੱਡਾ, ਸੁਦਰਸ਼ਨ ਜੋਤੀ, ਅਨੀਤਾ ਸ਼ਰਮਾਸ ਪ੍ਰੇਮ, ਰਿਤੂ ਅਤੇ ਹੋਰ ਵੀ ਹਾਜ਼ਰ ਸਨ |