ਖੰਨਾ ਵਿਚ ਵੱਡਾ ਹਾਦਸਾ ਹੋਣੋਂ ਟਲਿਆ

0
44

ਖੰਨਾ (TLT) – ਖੰਨਾ ‘ਚ ਬੱਸ ਸਟੈਂਡ ਦੇ ਸਾਹਮਣੇ ਅੱਜ ਮੁਰੰਮਤ ਅਧੀਨ ਪੁਲ ਦੇ ਉੱਪਰ ਦੋ ਟਰੱਕ ਆਹਮੋ ਸਾਹਮਣੇ ਟਕਰਾ ਗਏ ਪਰ ਖ਼ੁਸ਼ਕਿਸਮਤੀ ਨਾਲ ਟਰੱਕ ਪੁਲ ਤੋਂ ਹੇਠਾਂ ਨਹੀਂ ਡਿੱਗੇ , ਨਹੀਂ ਤਾਂ ਹਾਦਸਾ ਬਹੁਤ ਸਾਰੀਆਂ ਜਾਨਾਂ ਲੈਣ ਦਾ ਕਾਰਨ ਬਣ ਸਕਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਯੂਪੀ ਜਾ ਰਹੇ ਟਰੱਕ ਦੇ ਡਰਾਈਵਰ ਫ਼ਿਰੋਜ਼ ਖਾਨ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ । ਦੂਸਰੇ ਟਰੱਕ ਦੇ ਡਰਾਈਵਰ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਲੁਧਿਆਣੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਟਰੱਕ ਨੇ ਭਿਆਨਕ ਟੱਕਰ ਮਾਰੀ ਟਰੱਕ ਪੁਲ ਤੋਂ ਥੱਲੇ ਡਿਗਦੇ ਡਿਗਦੇ ਹੋਏ ਮਸਾਂ ਬਚੇ। ਜੇਕਰ ਇਹ ਟਰੱਕ ਪੁਲ ਤੋਂ ਹੇਠਾਂ ਡਿਗ ਪੈਂਦੇ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ, ਕਿਉਂਕਿ ਹੇਠਾਂ ਸਰਵਿਸ ਲੇਨ ਸੀ।