ਕੈਬਿਨਟ ਮੰਤਰੀਆਂ ਦੀ ਹਾਜ਼ਰੀ ‘ਚ ਵਿਨੈ ਮਹਾਜਨ ਨੇ ਪੀ.ਐਸ.ਆਈ.ਡੀ.ਸੀ. ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

0
67

ਚੰਡੀਗੜ੍ਹ (TLT) ਪੀ.ਐਸ.ਆਈ.ਡੀ.ਸੀ.  ਦੇ ਨਵ-ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਿਨੈ ਮਹਾਜਨ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਕੈਬਿਨਟ ਮੰਤਰੀਆਂ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਐਮਐਲਏ . ਬਲਵਿੰਦਰ ਸਿੰਘ ਲਾਡੀ, ਬਰਿੰਦਰ ਸਿੰਘ ਪਾਹੜਾ,ਐਸ.ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ, ਕੇ.ਕੇ. ਬਾਵਾ, ਚੇਅਰਮੈਨ ਪੀ.ਐਸ.ਆਈ.ਡੀ.ਸੀ. ਅਤੇ ਹੋਰਾਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। 
ਮਹਾਜਨ ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ।
ਵਿਨੈ ਮਹਾਜਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪ੍ਰਗਟਾਏ ਭਰੋਸੇ ਨੂੰ ਤਨ, ਮਨ ਅਤੇ ਪੂਰੀ ਈਮਾਨਦਾਰੀ ਨਾਲ ਨੇਪਰੇ ਚਾੜ੍ਹਣ ਦਾ ਯਤਨ ਕਰਨਗੇ। ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਆਸ ਪ੍ਰਗਟਾਈ ਕਿ ਵਿਨੈ ਮਹਾਜਨ ਪੰਜਾਬ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ ‘ਤੇ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਦਵਿੰਦਰ ਸਿੰਘ ਦਰਸ਼ੀ, ਵਜ਼ੀਰ ਸਿੰਘ ਲਾਲੀ, ਸਾਹਿਬ ਸਿੰਘ ਸੱਬਾ, ਪੂਰਨ ਚੰਦ ਚੌਹਾਨ, ਰਾਮ ਲੁਬਾਏ ਸੈਣੀ, ਬਲਰਾਮ ਸਿੰਘ ਜਮਵਾਲ, ਸੁਰੇਸ਼ ਮਹਾਜਨ, ਕੁਲਬੀਰ ਸਿੰਘ, ਸੁਰੇਸ਼ ਕੁਮਾਰ, ਰਾਜਕੁਮਾਰ ਸਿਹੌੜਾ, ਕੁਲਜੀਤ ਸਿੰਘ ਸੈਣੀ, ਸਤੀਸ਼ ਕੁਮਾਰ, ਭਾਰਤ ਭੂਸ਼ਣ, ਸੁਨੀਲ ਕੁਮਾਰ ਮਹਾਜਨ, ਭਾਰਤ ਭੂਸ਼ਣ ਮਹਾਜਨ, ਰਮੇਸ਼ ਲਾਲ, ਸੁਰਿੰਦਰ ਸ਼ਰਮਾ, ਸੁਰਿੰਦਰ ਵਰਮਾ, ਬਬਲੀ ਮਹਾਜਨ, ਦਰਸ਼ਨ ਡੋਗਰਾ, ਅਸ਼ਵਨੀ ਬੰਟੀ, ਵਿਕਾਸ ਮਹਾਜਨ, ਤੋਸ਼ਿਤ ਮਹਾਜਨ ਅਤੇ ਕੇ.ਕੇ. ਸ਼ਾਰਦਾ ਸ਼ਾਮਲ ਸਨ।