24 ਜੂਨ ਨੂੰ ਆਸਮਾਨ ’ਚ ਦਿਖੇਗਾ ਸਟ੍ਰਾਬੇਰੀ ਮੂਨ, ਖਗੋਲੀ ਘਟਨਾ ਪਿੱਛੇ ਇਹ ਹੈ ਰਹੱਸ

0
144

ਨਵੀਂ ਦਿੱਲੀ (TLT) ਇਹ ਸਾਲ 24 ਜੂਨ ਨੂੰ ਹਾੜ ਦੀ ਸੰਗਰਾਂਦ ਤੋਂ ਬਾਅਦ ਪਹਿਲੀ ਪੁੰਨਿਆ ਹੈ ਅਤੇ ਇਸ ਦਿਨ ਇਹ ਅਨੋਖੀ ਖਗੋਲੀ ਘਟਨਾ ਦਿਖਾਈ ਦੇਵੇਗੀ। ਆਸਮਾਨ ਵਿਚ 24 ਜੂਨ ਵਿਚ ਚੰਦਰਮਾ ਸਟ੍ਰਾਬੇਰੀ ਦੇ ਰੰਗ ਵਿਚ ਦਿਖਾਈ ਦੇਵੇਗਾ। ਇਸ ਲਈ ਇਸ ਘਟਨਾ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਹੈ। ਚੰਦਰਮਾ ਆਪਣੀ ਜਮਾਤ ਵਿਚ ਪ੍ਰਿਥਵੀ ਦੇ ਨੇੜੇ ਹੋਣ ਕਾਰਨ ਆਪਣੇ ਆਮ ਆਕਾਰ ਤੋਂ ਕਾਫੀ ਵੱਡਾ ਦਿਖਾਈ ਦੇਵੇਗਾ, ਉਦੋਂ ਇਸ ਨੂੰ ਸਟ੍ਰਾਬੇਰੀ ਮੂਨ ਕਹਾਂਗੇ। ਇਸ ਪੁੰਨਿਆ ਚੰਨ ਨੂੰ ਸੁਪਰਮੂਨ ਨਹੀਂ ਮੰਨਿਆ ਜਾਵੇਗਾ ਜਿਵੇਂ ਕਿ ਮਈ ਮਹੀਨੇ ਵਿਚ ਦੇਖਣ ਨੂੰ ਮਿਲਿਆ ਸੀ

ਹਾਲ ਹੀ ਵਿਚ ਦਿਖੀਆਂ ਕਈ ਖਗੋਲੀ ਘਟਨਾਵਾਂ

ਪਿਛਲੇ ਦਿਨੀਂ ਕਈ ਖਗੋਲੀ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਬੀਤੇ ਦਿਨੀਂ ਸੁਪਰਮੂਨ, ਬਲੱਡਮੂਨ, ਚੰਨ ਗ੍ਰਹਿਣ ਅਤੇ ਫਿਰ ਰਿੰਗ ਆਫ ਫਾਇਰ ਸੂਰਜ ਗ੍ਰਹਿਣ ਦਿਖਾਈ ਦਿੱਤਾ ਸੀ। ਹੁਣ 24 ਜੂਨ ਨੂੰ ਸਟ੍ਰਾਬੇਰੀ ਮੂਨ ਵੀ ਬਹੁਤ ਖਾਸ ਹੋਵੇਗਾ। ਹਿੰਦੂ ਪੰਚਾਂਗ ਮੁਤਾਬਕ ਸਟ੍ਰਾਬੇਰੀ ਮੂਨ ਬਸੰਤ ਰੁੱਤ ਦੀ ਆਖਰੀ ਪੂਰਨਮਾਸ਼ੀ ਅਤੇ ਗਰਮੀ ਰੁੱਤ ਦੀ ਪਹਿਲੀ ਪੁੰਨਿਆ ਦਾ ਪ੍ਰਤੀਕ ਹੈ।

ਇਸ ਲਈ ਕਹਿੰਦੇ ਹਨ ਸਟ੍ਰਾਬੇਰੀ ਮੂਨ

ਸਟ੍ਰਾਬੇਰੀ ਮੂਨ ਦਾ ਨਾਂ ਦਰਅਸਲ ਪ੍ਰਾਚੀਨ ਅਮਰੀਕੀ ਜਨਜਾਤੀਆਂ ਦੇ ਨਾਂ ’ਤੇ ਰੱਖਿਆ ਗਿਆ ਹੈ। ਜਿਨ੍ਹਾਂ ਨੇ ਸਟ੍ਰਾਬੇਰੀ ਲਈ ਕਟਾਈ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਪੂਰਨਮਾਸ਼ੀ ਨੂੰ ਚੁਣਿਆ ਸੀ। ਯੂਰਪ ਵਿਚ ਸਟ੍ਰਾਬੇਰੀ ਮੂਨ ਨੂੰ ਰੋਜ਼ ਮੂਨ ਕਹਿੰਦੇ ਹਨ, ਜੋ ਗੁਲਾਬ ਦੀ ਕਟਾਈ ਦਾ ਪ੍ਰਤੀਕ ਹੈ। ਉਤਰੀ ਗੋਲਅਰਧ ਵਿਚ ਇਸ ਨੂੰ ਗਰਮ ਚੰਦਰਮਾ ਵੀ ਕਹਿੰਦੇ ਹਨ ਕਿਉਂਕਿ ਇਹ ਭੂਮੱਧ ਰੇਖਾ ਦੇ ਉਤਰ ਵਿਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਕਰਦਾ ਹੈ