ਅਣਪਛਾਤੇ ਕਾਰ ਸਵਾਰਾਂ ਨੇ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਬਣਾਇਆ ਨਿਸ਼ਾਨਾ, ਚਲਾਈਆਂ ਅੰਨ੍ਹੇਵਾਹ ਗੋਲ਼ੀਆਂ

0
84

 ਬਠਿੰਡਾ (TLT) ਗੈਂਗਸਟਰ ਰਹਿ ਚੁੱਕੇ ਕੁਲਬੀਰ ਨਰੂਆਣਾ ਉੱਪਰ ਸੋਮਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਵਿਚ ਕੁਲਬੀਰ ਨਰੂਆਣਾ ਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ। ਨਰੂਆਣਾ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਦੇਰ ਰਾਤ ਆਪਣੀ ਗੱਡੀ ‘ਤੇ ਸਵਾਰ ਹੋ ਕੇ ਬੀਬੀ ਵਾਲਾ ਰੋਡ ਸਥਿਤ ਦਫ਼ਤਰ ਤੋਂ ਆਪਣੇ ਘਰ ਜਾ ਰਹੇ ਸਨ। ਜਦੋਂ ਕੈਨਾਲ ਪੁਲ ਕੋਲ ਪੁੱਜੇ ਤਾਂ ਅਣਪਛਾਤੇ ਕਾਰ ਸਵਾਰਾਂ ਨੇ ਉਸ ਉੱਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅੱਠ ਤੋਂ ਨੌਂ ਗੋਲ਼ੀਆਂ ਗੱਡੀ ‘ਚ ਲੱਗੀਆਂ ਪਰ ਉਹ ਸਾਰੇ ਵਾਲ-ਵਾਲ ਬਚ ਗਏ। ਹਮਲਾਵਰਾਂ ਵਿਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ। ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਨੇ ਕੁਲਬੀਰ ਨਰੂਆਣਾ ‘ਤੇ ਫਾਇਰਿੰਗ ਕੀਤੀ ਹੈ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ