ਗਲੀ ‘ਚ ਗੱਡੀਆਂ ਲੰਘਾਉਣ ਤੋਂ ਹੋਏ ਝਗੜੇ ‘ਚ ਇਕ ਨੌਜਵਾਨ ਦਾ ਕਤਲ, ਦੋ ਗੰਭੀਰ

0
80

ਸੁਲਤਾਨਵਿੰਡ (ਅੰਮ੍ਰਿਤਸਰ) (TLT) – ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕਾ ਕੋਟ ਮਿੱਤ ਸਿੰਘ ਵਿਖੇ ਬੀਤੀ ਦੇਰ ਰਾਤ ਸ਼ਰਾਬੀ ਹੋਏ ਕੁਝ ਨੌਜਵਾਨਾਂ ਵਲੋਂ ਗਲੀ ਵਿਚੋਂ ਗੱਡੀਆਂ ਲੰਘਾਉਣ ਲਈ ਰਸਤੇ ਨੂੰ ਲੈ ਕੇ ਹੋਈ ਲੜਾਈ ‘ਚ ਇਕ ਨੌਜਵਾਨ ਦਾ ਕਤਲ ਹੋ ਗਿਆ ਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਪੁਲਿਸ ਦੇ ਕਹਿਣ ਅਨੁਸਾਰ ਕਤਲ ਹੋਏ ਨੌਜਵਾਨ ਦਾ ਨਾਮ ਅਵਤਾਰ ਸਿੰਘ ਦੱਸਿਆ ਜਾ ਰਿਹਾ, ਜੋ ਰਾਂਝੇ ਦੀ ਹਵੇਲੀ ਦਾ ਵਸਨੀਕ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।