ਸਵਿਸ ਖਾਤਿਆਂ ‘ਚ ਰਿਕਾਰਡ ਪੱਧਰ ‘ਤੇ ਪੁੱਜਾ ਭਾਰਤੀਆਂ ਦਾ ਕਾਲਾ ਧਨ, ਸਰਕਾਰ ਨੇ ਮੀਡੀਆ ਰਿਪੋਰਟਸ ਨੂੰ ਕੀਤਾ ਖਾਰਜ

0
57

ਸਰਕਾਰ ਨੇ ਕਾਲੇ ਧਨ ਸਬੰਧੀ ਜਾਰੀ ਉਨ੍ਹਾਂ ਮੀਡੀਆ ਰਿਪੋਰਟਸ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਵਿਸ ਖਾਤਿਆਂ ‘ਚ ਜਮ੍ਹਾਂ ਭਾਰਤੀਆਂ ਦਾ ਕਾਲਾ ਧਨ ਸਾਲ 2020 ‘ਚ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਮੀਡੀਆ ਰਿਪੋਰਟਸ ‘ਚ ਕਿਹਾ ਗਿਆ ਸੀ ਕਿ ਸਵਿਸ ਬੈਂਕਾਂ ‘ਚ ਜਮ੍ਹਾਂ ਭਾਰਤੀਆਂ ਦੇ ਪੈਸੇ ‘ਚ ਜ਼ਬਰਦਸਤ ਇਜ਼ਾਫ਼ਾ ਹੋਇਆ ਹੈ। ਬੈਂਕ ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਭਾਰਤੀਆਂ ਦਾ ਜਮ੍ਹਾਂ ਪੈਸਾ ਸਾਲ 2020 ‘ਚ 20,700 ਕਰੋੜ ਰੁਪਏ ਤੋਂ ਜ਼ਿਆਦਾ ਪਹੁੰਚ ਗਿਆ ਹੈ, ਜਦਕਿ ਇਸ ਤੋਂ ਇਕ ਸਾਲ ਪਹਿਲਾਂ ਯਾਨੀ 2019 ‘ਚ ਇਹ ਅੰਕੜਾ 6,625 ਕਰੋੜ ਰੁਪਏ ਸੀ। ਇਨ੍ਹਾਂ ਭਰਮਾਊ ਮੀਡੀਆ ਰਿਪੋਰਟਸ ਦਾ ਸਹਾਰਾ ਲੈਂਦੇ ਹੋਏ ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਸੀ ਤੇ ਪੁੱਛਿਆ ਸੀ ਕਿ ਪਿਛਲੇ ਸਾਲ ਕਿੰਨਾ ਕਾਲਾ ਧਨ ਵਾਪਸ ਆਇਆ?

ਜਾਣੋ ਕੀ ਕਿਹਾ ਗਿਆ ਰਿਪੋਰਟਸ ‘ਚ

ਅਸਲ ਵਿਚ, ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਨੇ ਹਾਲ ਹੀ ‘ਚ ਆਪਣਾ ਡਾਟਾ ਜਨਤਕ ਕੀਤਾ ਸੀ। ਇਸੇ ਡਾਟਾ ਦੇ ਹਵਾਲੇ ਨਾਲ ਕੁਝ ਮੀਡੀਆ ਰਿਪੋਰਟਸ ‘ਚ ਲਿਖਿਆ ਗਿਆ ਕਿ ਪਿਛਲੇ ਇਕ ਸਾਲ ‘ਚ ਭਾਰਤੀਆਂ ਵੱਲੋਂ ਜਮ੍ਹਾਂ ਕੀਤੇ ਗਏ ਕਾਲੇ ਧਨ ‘ਚ ਰਿਕਾਰਡ 286 ਫ਼ੀਸ ਦਾ ਵਾਧਾ ਹੋਇਆ ਹੈ ਤੇ ਇਹ ਅੰਕੜਾ 13 ਸਾਲਾਂ ‘ਚ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਇਸੇ ਡਾਟਾ ਦੇ ਹਵਾਲੇ ਨਾਲ ਅੰਕੜਾ ਦੱਸਿਆ ਗਿਆ ਹੈ ਕਿ ਭਾਰਤੀ ਨਾਗਰਿਕਾਂ ਪ੍ਰਤੀ ਬੈਂਕ ਦੀਆਂ ਕੁੱਲ ਦੇਣਦਾਰੀਆਂ ਸਾਲ 2019 ‘ਚ 7200 ਕਰੋੜ ਰੁਪਏ ਹੋ ਗਈ ਹੈ। ਇਹ ਵਾਧਾ ਨਕਦੀ ਜਮ੍ਹਾਂ ਨਹੀਂ, ਬਾਂਡ ਸਮੇਤ ਹੋਰਨਾਂ ਜ਼ਰੀਏ ਰੱਖੀ ਗਈ ਹੋਲਡਿੰਗ ਤੋਂ ਹੋਈ ਹੈ।

ਕੇਂਦਰੀ ਵਿੱਤ ਮੰਤਰਾਲੇ ਮੁਤਾਬਕ, ਸਵਿਸ ਬੈਂਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਕਤ ਮੀਡੀਆ ਰਿਪੋਰਟਾਂ ਦੇ ਸਬੰਧ ਵਿਚ ਉਹ ਅਧਿਕਾਰਤ ਜਾਣਕਾਰੀ ਮੁਹੱਈਆ ਕਰਵਾਉਣ।