ਪਟਿਆਲਾ ਦੇ ਪਿੰਡ ਦੋਦੜਾ ਵਿਖੇ ਗੋਬਰ ਗੈਸ ਖੂਹ ਵਿਚ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ

0
49

ਸਮਾਣਾ (ਪਟਿਆਲਾ) (TLT) – ਅੱਜ ਸਵੇਰੇ ਉੱਪ-ਮੰਡਲ ਸਮਾਣਾ ਦੇ ਪਿੰਡ ਦੋਦੜਾ ਵਿਖੇ ਗੋਬਰ ਗੈਸ ਪਲਾਂਟ ਦੇ ਖੂਹ ਵਿਚ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਦਯਾ ਸਿੰਘ ਉਮਰ 50 ਸਾਲ ਅਤੇ ਧੰਨਾ ਸਿੰਘ ਪੁੱਤਰ ਲਾਭ ਸਿੰਘ ਉਮਰ 32 ਸਾਲ ਗੋਬਰ ਗੈਸ ਪਲਾਂਟ ਦੀ ਸਫ਼ਾਈ ਕਰ ਰਹੇ ਸੀ। ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ। ਉਹ ਪਲਾਂਟ ਦੇ ਖੂਹ ਵਿਚ ਡਿੱਗ ਗਏ । ਲੋਕਾਂ ਨੇ ਜਦੋਂ ਉਨ੍ਹਾਂ ਨੂੰ ਕੱਢਿਆ ਤਾਂ ਦੇਰ ਹੋ ਚੁੱਕੀ ਸੀ।