ਐਲ.ਪੀ.ਯੂ. ਵਿਖੇ ਤੰਦਰੁਸਤ ਸਿਹਤ ਲਈ 7 ਦਿਨਾ ਯੋਗ ਵਰਕਸ਼ਾਪ

0
35

ਜਲੰਧਰ (ਹਰਪ੍ਰੀਤ ਕਾਹਲੋਂ) ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਨੇ ਤੰਦਰੁਸਤ ਸਿਹਤ ਲਈ ਕੌਮਾਂਤਰੀ ਯੋਗ ਦਿਵਸ ਨੂੰ ਧਿਆਨ ‘ਚ ਰੱਖਦਿਆਂ ਸੱਤ ਦਿਨਾਂ ਵਰਕਸ਼ਾਪ ਲਗਾਈ, ਜਿਸ ‘ਚ ਵੈਦਿਕ ਵਿਗਿਆਨ , ਸਾਇਕੋ – ਨਿਊਰੋਬਿਕਸ , ਕਲੀਨੀਕਲ ਸਾਈਕਾਲੋਜੀ ਮਾਹਿਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਕੋਰੋਨਾ ਕਾਰਨ ਸੱਤ ਦਿਨਾਂ ਵਰਕਸ਼ਾਪ ‘ਚ ਰੋਜ਼ਾਨਾ ਯੋਗਾ, ਕਸਰਤ ਤੇ ਦਿਮਾਗ ਸਬੰਧੀ ਆਸਣ ਤੇ ਹੋਰ ਕਈ ਗਤੀਵਿਧੀਆਂ ਰਾਹੀਂ ਤੰਦਰੁਸਤ ਰਹਿਣ ਦੇ ਗੁਰ ਸਿਖਾਏ ਜਾਣਗੇ | ਇਸ ਵਰਕਸ਼ਾਪ ਲਈ ਪ੍ਰਸਿੱਧ ਮਾਹਿਰ ਡਾ. ਮਹੇਸ਼ ਡੋਗਰਾ (ਵੈਦਿਕ ਵਿਗਿਆਨ ਅਤੇ ਸਾਇਕੋ-ਨਿਊਰੋਬਿਕਸ ਵਿਚ ਪੀ. ਐਚ. ਡੀ. ), ਹਿਮਾਚਲ ਪ੍ਰਦੇਸ਼ ਦੇ ਕੇਂਦਰੀ ਯੂਨੀਵਰਸਿਟੀ ਤੋਂ ਪ੍ਰੋ ਡਾ. ਬੀ. ਸੀ. ਚੌਹਾਨ , ਡਾ ਸ਼ਵੇਤਾ ਭਾਰਦਵਾਜ (ਸ੍ਰੀਮਨ ਸੁਪਰ ਸਪੈਸ਼ਿਲਟੀ ਹਸਪਤਾਲ ਵਲੋਂ ਕਲੀਨੀਕਲ ਸਾਇਕੋਲਾਜਿਸਟ ਅਤੇ ਕਾਉਂਸਲਰ ), ਡਾ. ਪੂਨਮ ਸਿੰਘ (ਯੋਗ ਅਤੇ ਯੋਗ ਮੈਨੇਜਮੈਂਟ ਵਿਚ ਪੀ. ਐੱਚ. ਡੀ) ਅਤੇ ਐਲ. ਪੀ. ਯੂ. ਦੇ ਡਾ. ਸੌਰਭ ਲਖਨਪਾਲ ਜਾਣਕਾਰੀ ਪ੍ਰਦਾਨ ਕਰਨਗੇ | ਇਹ ਵਰਕਸ਼ਾਪ 21 ਜੂਨ ਤੱਕ ਚੱਲੇਗੀ |