ਕੋਵਿਡ ਫਰੰਟਲਾਇਨ ਵਰਕਰਜ਼ ਕੋਰਸ ਦੀਆਂ ਸੀਟਾਂ ਵਿਚ ਵਾਧਾ-57 ਤੋਂ ਵਧਾਕੇ 130 ਕੀਤੀ ਗਿਣਤੀ

0
56

ਪ੍ਰਧਾਨ ਮੰਤਰੀ ਨੇ ਕੀਤੀ ਸਿਖਲਾਈ ਲੈ ਰਹੇ ਨੌਜਵਾਨਾਂ ਨਾਲ ਗੱਲਬਾਤ

ਕਪੂਰਥਲਾ (TLT)
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਅਧੀਨ ਕੋਵਿਡ ਫਰੰਟਲਾਇਨ ਵਰਕਰ ਦੇ ਤੌਰ ’ਤੇ ਚਲਾਏ ਜਾ ਰਹੇ ਮੁਫਤ ਕੋਰਸ ਦੀਆਂ ਸੀਟਾਂ ਦੀ ਗਿਣਤੀ 57 ਤੋਂ ਵਧਾਕੇ 130 ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਨੌਜਵਾਨਾਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। 21 ਦਿਨ ਦੇ ਇਸ ਕੋਰਸ ਨੂੰ ਪੂਰਾ ਕਰਨ ਉਪਰੰਤ 500 ਰੁਪੈ ਦੀ ਸਕਾਲਰਸ਼ਿਪ ਮਿਲੇਗੀ ਅਤੇ ਹਸਪਕਾਲ ਵਿਚਤ 3 ਮਹੀਨੇ ਦੀ ਆਨ ਜਾਬ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਲੜਕੀਆਂ ਨੂੰ 1500 ਰੁਪੈ ਅਤੇ ਲੜਕਿਆਂ ਨੂੰ 1000 ਰੁਪੈ ਸਕਾਲਸ਼ਿਪ ਮਿਲੇਗੀ। 

ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਇਸ ਕੋਰਸ ਤਹਿਤ ਸਿਖਲਾਈ ਲੈਣ ਵਾਲਿਆਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਗੱਲਬਾਤ ਕੀਤੀ ਗਈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੋਰਸ ਨਾਲ ਨਾ ਸਿਰਫ ਕੋਵਿਡ ਦੇ ਦੌਰ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਸਗੋਂ ਦੇਸ਼ ਨੂੰ ਇਸ ਔਖੇ ਸਮੇਂ ਵਿਚ ਹੁਨਰਮੰਦ ਸਿਹਤ ਕਾਮਿਆਂ ਦੀ ਲੋੜ ਵੀ ਪੂਰੀ ਹੋਵੇਗੀ।
ਇਸ ਮੌਕੇ ਸਿਖਲਾਈ ਸੰਸਥਾ ਵਿਚ ਸਕੀਮ ਦੇ ਨੋਡਲ ਅਫਸਰ ਨੀਲਮ ਮਹੇ, ਕੋਰਸ ਦੇ ਸੰਚਾਲਕ ਰਾਜੇਸ਼ ਬਾਹਰੀ ਤੇ ਗੌਰਵ ਕੁਮਾਰ ਕੈਰੀਅਰ ਕੌਸਲਰ ਹਾਜ਼ਰ ਸਨ।