ਸ਼ਰਾਬ ਦੇ ਨਸ਼ੇ ’ਚ ਨੌਜਵਾਨ ਪਹੁੰਚਿਆਂ ਹੁਸ਼ਿਆਰਪੁਰ ਤੋਂ ਜਲੰਧਰ, ਜੰਮ ਕੇ ਹਵਾਈ ਫਾਇਰਿੰਗ

0
98

ਜਲੰਧਰ (ਰਮੇਸ਼ ਗਾਬਾ)  ਭੋਗਪੁਰ ਥਾਣਾ ਖੇਤਰ ’ਚ ਸ਼ਰਾਬ ਦੇ ਨਸ਼ੇ ’ਚ ਇਕ ਨੌਜਵਾਨ ਨੇ ਰਾਤ ਜੰਮ ਕੇ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ। ਗੋਲ਼ੀਆਂ ਚੱਲਣ ਨਾਲ ਖੇਡਰ ’ਚ ਹੜਕੰਪ ਮਚ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਜਦ ਪੁੱਛਗਿੱਛ ਕੀਤੀ ਤਾਂ ਉਸ ਦੀਆਂ ਗੱਲਾਂ ਸੁਣ ਕੇ ਸਬ ਹੈਰਾਨ ਰਹਿ ਗਏ। ਪੁਲਿਸ ਨੂੰ ਪਤਾ ਚਲਿਆ ਕਿ ਨੌਜਵਾਨ ਹੁਸ਼ਿਆਰਪੁਰ ਪੁਰਾਣਾ ਬਾਜ਼ਾਰ ਵਾਰਡ ਨੰਬਰ 11 ਦਾ ਰਹਿਣ ਵਾਲਾ ਵਿਵੇਕ ਸਿਆਲ ਹੈ। ਘਟਨਾ ਦੇ ਸਮੇਂ ਵਿਵੇਕ ਸ਼ਰਾਬ ਦੇ ਨਸ਼ੇ ’ਚ ਟਲ਼ੀ ਸੀ। ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਹੁਸ਼ਿਆਰਪੁਰ ਤੋਂ ਜਲੰਧਰ ਕਿਵੇਂ ਪਹੁੰਚਿਆ। ਭੋਗਪੁਰ ਥਾਣਾ ਦੇ ਐੱਸਆਈ ਪ੍ਰੇਮਜੀਤ ਸਿੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਦੇ ਬਾਦਸ਼ਾਹ ਢਾਬੇ ’ਤੇ ਇਕ ਵਿਅਕਤੀ ਪਿਸਤੌਲ ਨਾਲ ਹਵਾਈ ਫਾਇਰਿੰਗ ਕਰ ਰਿਹਾ ਹੈ। ਕਿਸੇ ਅਣਹੋਣੀ ਨੂੰ ਰੋਕਣ ਲਈ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ ਲੋਕਾਂ ’ਚ ਹੜਕੰਪ ਮਚਿਆ ਹੋਇਆ ਸੀ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ। ਉਸ ਦੀ ਲਾਇਸੈਂਸੀ ਪਿਸਤੌਲ ਨੂੰ ਕਬਜ਼ੇ ’ਚ ਲੈਂਦੇ ਹੋਏ ਉਸ ਖਿਲਾਫ਼ ਸਬੰਧਿਤ ਧਾਰਾਵਾਂ ’ਚ ਕੇਸ ਦਰਜ ਕਰ ਲਿਆ।