ਨਾਭਾ ਅਤੇ ਫਰੀਦਕੋਟ ਜੇਲ੍ਹ `ਚ ਬੰਦ ਹੋਣ ਦੇ ਬਾਵਜੂਦ ਬਾਹਰ ਚਲਾ ਰਹੇ ਤਸਕਰੀ ਨੈੱਟਵਰਕ, 1 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ 2 ਕਾਬੂ

0
80

ਜਲੰਧਰ (ਰਮੇਸ਼ ਗਾਬਾ)
ਜਲੰਧਰ ਦਿਹਾਤੀ ਪੁਲੀਸ ਦੇ CIA ਸਟਾਫ਼ ਨੇ ਜੇਲ੍ਹ ਵਿਚ ਬੈਠੇ ਵਿਦੇਸ਼ੀ ਨੰਬਰਾਂ ਤੋਂ  ਵ੍ਹੱਟਸਐਪ ਕਾਲ ਦੇ ਜ਼ਰੀਏ ਡੀਲਿੰਗ ਕਰ ਰਹੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ।  ਸੀਆਈਏ ਸਟਾਫ ਨੇ 2 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਕਿੱਲੋ ਹੈਰੋਇਨ .30 ਅਤੇ .32 ਬੋਰ ਦੇ ਚਾਰ ਪਿਸਟਲ, 12 ਜ਼ਿੰਦਾ ਕਾਰਤੂਸ ਬਰਾਮਦ ਕਰ ਕੀਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਆਈ ਸੀ ਜਿਸ ਦੀ ਡਿਲਵਰੀ ਨੂੰ ਲੈ ਕੇ ਆਰੋਪੀ ਅੰਮ੍ਰਿਤਸਰ ਤੋਂ ਆ ਰਿਹਾ ਸੀ। ਪੁੱਛਗਿੱਛ ਵਿਚ ਤਸਕਰੀ ਨੈੱਟਵਰਕ ਨਾਲ ਜੁੜੇ ਬਾਕੀ ਸਾਥੀਆਂ ਦੇ ਬਾਰੇ ਵਿਚ ਪਤਾ ਲਗਾਇਆ ਜਾ ਰਿਹਾ ਹੈ । ਪੁਲੀਸ ਨੇ ਜੇਲ੍ਹ ਵਿਚ ਬੈਠੇ ਬਦਮਾਸ਼ਾਂ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਜਾਣਕਾਰੀ ‘ਤੇ ਨਾਭਾ ਹਾਈ ਸਕਿਓਰਿਟੀ ਜੇਲ ਵਿਚ ਬੰਦ  ਕਰਮਜੀਤ ਸਿੰਘ ਨਿਵਾਸੀ ਬਲਮਗੜ੍ਹ ਪਟਿਆਲਾ ਅਤੇ ਫਰੀਦਕੋਟ ਜੇਲ੍ਹ ਵਿਚ ਬੰਦ ਤਰਨਤਾਰਨ ਦੇ ਵਲੀਪੁਰ ਦਾ ਮਨਪ੍ਰੀਤ ਸਿੰਘ ਮੰਨਾ ਹੈਰੋਇਨ ਅਤੇ ਹਥਿਆਰਾਂ ਦਾ ਧੰਦਾ ਕਰ ਰਹੇ ਹਨ ਇਸ ਧੰਦੇ ਨੂੰ ਜੇਲ੍ਹ ਵਿਚ ਬੈਠੇ ਹੋਏ ਵੀ ਆਪਣੇ ਸਾਥੀਆਂ ਦੇ ਜ਼ਰੀਏ ਅੰਜਾਮ ਦੇ ਰਹੇ ਹਨ। ਜੇਲ੍ਹ ਵਿਚ ਬੈਠੇ ਵਿਦੇਸ਼ੀ ਨੰਬਰਾਂ ਤੋਂ ਵ੍ਹੱਟਸਐਪ ਕਾਲ ਦੇ ਜ਼ਰੀਏ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹਨ ਜਿਸ ਦੇ ਬਾਅਦ ਜੇਲ ਤੋਂ ਬਾਹਰ ਹਥਿਆਰਾਂ ਤੇ ਹੈਰੋਇਨ  ਦੀ ਤਸਕਰੀ ਕੀਤੀ ਜਾਂਦੀ।

ਇਸ  ਸਬੰਧੀ ਸੂਚਨਾ ਮਿਲਦੇ ਹੀ ਸੀਆਈਏ ਟੀਮ ਨੇ ਰਸਤੇ ਵਿਚ ਵਿੱਚ ਨਾਕਾਬੰਦੀ ਕਰ ਕੇ ਸੰਗਰੂਰ ਦੇ ਪਿੰਡ ਚੌੜੀਆਂ ਘਨੌਰ ਰਾਜਪੂਤਾਂ ਦਾ ਰਹਿਣ ਵਾਲੇ ਲਛਮਣ ਸਿੰਘ ਨੂੰ  ਇੱਕ ਕਿੱਲੋ ਹੈਰੋਇਨ,  ਤਿੰਨ ਪਿਸਟਲ ਅਤੇ ਮੈਗਜ਼ੀਨ ਸਣੇ ਗ੍ਰਿਫਤਾਰ ਕੀਤਾ। ਇਸ ਵਲੋਂ ਡਿਲੀਵਰੀ ਕਿਥੇ ਦੇਣ ਵਾਲਾ ਸੀ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਕੁਝ ਦਿਨ ਪਹਿਲਾਂ ਪੁਲੀਸ ਨੇ ਰਾਕੇਸ਼ ਕੁਮਾਰ ਕੇਸ਼ਾ ਅਤੇ ਜਸਵਿੰਦਰ ਜੱਸਾ ਨੂੰ 4 ਕਿਲੋ ਹੈਰੋਇਨ ਅਤੇ 2 ਪਿਸਟਲ  ਸਮੇਤ   ਗ੍ਰਿਫ਼ਤਾਰ ਕੀਤਾ ਸੀ । ਉਹ ਵੀ ਜੇਲ੍ਹ ਵਿਚ ਬੈਠੇ ਗੈਂਗਸਟਰ ਪਲਵਿੰਦਰ ਪਿੰਦਾ ਨੇ ਮੰਗਵਾਇਆ ਸੀ।  ਇਨ੍ਹਾਂ ਦੇ ਤੀਸਰੇ ਸਾਥੀ ਗੁਰਸੇਵਕ ਗੁਰਸੇਵਕ ਸਿੰਘ ਉਰਫ ਗੋਲਡੀ ਨਿਵਾਸੀ ਭਾਦਸੋਂ ਪਟਿਆਲਾ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।  ਉਸ ਦੇ ਸਾਥੀ ਸਤਵੀਰ ਸਿੰਘ ਉਰਫ਼ ਸੱਤੀ ਨਿਵਾਸੀ ਕਪੂਰਥਲਾ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਇਨ੍ਹਾਂ ਦੋਨਾਂ ਨੂੰ ਦੇਹਰਾਦੂਨ ਤੋਂ ਕਾਬੂ ਕੀਤਾ ਗਿਆ ਹੈ ।  ਸੱਤੀ ਨੂੰ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ ਹੈ ਅਤੇ ਉੱਥੇ ਹੀ ਗੋਲਡੀ ਤੋਂ ਪੁਲਸ ਨੇ ਇਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ ਜੋ ਜੇਲ੍ਹ ਵਿੱਚ ਬੰਦ ਇੱਕ ਨਾਮੀ ਗੈਂਗਸਟਰ ਦੀ ਹੈ । ਇਸ ਵਿਚੋਂ ਇਕ ਪਿਸਟਲ ਵੀ ਬਰਾਮਦ ਕੀਤਾ ਗਿਆ।