1 ਲੱਖ ਫਰੰਟਲਾਈਨ ਵਰਕਰਾਂ ਨੂੰ ਤਿਆਰ ਕਰਨ ਦਾ ਕਰ ਰਹੇ ਹਾਂ ਕੰਮ – ਪ੍ਰਧਾਨ ਮੰਤਰੀ

0
38

ਨਵੀਂ ਦਿੱਲੀ (TLT) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਕਿਲ ਇੰਡੀਆ ਦੇ ਤਹਿਤ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਛੇ ਕਸਟਮਾਈਜ਼ਡ ਕਰੈਸ਼ ਕੋਰਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕਾਕਰਨ ਲਈ ਉਹੀ ਇਲਾਜ ਮਿਲੇਗਾ ਜੋ ਕਿ 21 ਜੂਨ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ | ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅਸੀਂ ਦੇਸ਼ ਵਿਚ 1 ਲੱਖ ਫਰੰਟਲਾਈਨ ਵਰਕਰਾਂ ਨੂੰ ਤਿਆਰ ਕਰਨ ਵੱਲ ਕੰਮ ਕਰ ਰਹੇ ਹਾਂ |