ਸੀ-ਪਾਈਟ ਕੈਂਪ ਵੱਲੋਂ ਫੌਜ ਭਰਤੀ ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ

0
57

ਲੁਧਿਆਣਾ (TLT) ਜ਼ਿਲ੍ਹਾ ਲੁਧਿਆਣਾ ਅਤੇ ਪਟਿਆਲਾ ਵਿਖੇ ਹੋਈ ਭਾਰਤੀ ਫੌਜ ਦੀ ਭਰਤੀ ਦਾ ਲਿਖਤੀ ਟੈਸਟ ਮਿਤੀ 18 ਜੁਲਾਈ 2021 ਨੂੰ ਲਿਆ ਜਾਵੇਗਾ।

ਕੈਂਪ ਇੰਨਚਾਰਜ਼ ਸੀ-ਪਾਈਟ ਕੈਂਪ ਆਈ਼.ਟੀ.ਆਈ. ਗਿੱਲ ਰੋਡ, ਲੁਧਿਆਣਾ ਸ੍ਰੀ ਹਰਦੀਪ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਰੈਲੀ ਵਿੱਚ ਸਰੀਰਕ ਅਤੇ ਮੈਡੀਕਲ ਫਿੱਟ ਹੋਏ ਲੁਧਿਆਣਾ ਅਤੇ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਨੌਜਵਾਨ ਆਪਣੀ ਆਰ.ਸੀ.਼ (ਰੋਲ ਨੰਬਰ), ਸਰਟੀਫਿਕੇਟਾਂ ਦੀ ਫੋਟੋਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਕੈਂਪ ਵਿਚ ਆ ਕੇ ਸਿਖਲਾਈ ਲੈ ਸਕਦੇ ਹਨ।

ਸਿਖਲਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਇਲ ਨੰਬਰ 81988-00853 ਅਤੇ 99143-69376 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।