31 ਜੁਲਾਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗੀ ਸੀਬੀਐੱਸਈ

0
74

ਨਵੀਂ ਦਿੱਲੀ, 17 ਜੂਨ (TLT) ਸੀ.ਬੀ.ਐੱਸ.ਈ. ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਗਰੇਡ / ਅੰਕ ਦੇਣ ਲਈ ਆਪਣੇ ਮੁਲਾਂਕਣ ਮਾਪਦੰਡ ਸੁਪਰੀਮ ਕੋਰਟ ਦੇ ਸਾਹਮਣੇ ਜਮ੍ਹਾਂ ਕਰਵਾਏ ਹਨ। ਸੀ.ਬੀ.ਐੱਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਫ਼ੈਸਲਾ ਜਮਾਤ 10ਵੀਂ (30%),11ਵੀਂ (30%) ਅਤੇ ਜਮਾਤ 12 ਵੀਂ (40%)ਦੇ ਰਿਜ਼ਲਟ ਦੇ ਅਧਾਰ ‘ਤੇ ਕੀਤਾ ਜਾਵੇ । ਜਿਹੜੇ ਬੱਚੇ ਬਾਅਦ ਵਿਚ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ। ਸੀ.ਬੀ.ਐੱਸ.ਈ. 31 ਜੁਲਾਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗੀ।