ਸ਼ਨੀਵਾਰ ਤੋਂ 50 ਫ਼ੀਸਦੀ ਸਮਰਥਾ ਨਾਲ ਮੁੜ ਖੁੱਲ੍ਹੇਗਾ ਨਿੱਕੂ ਪਾਰਕ

0
68

ਜਲੰਧਰ (ਹਰਪ੍ਰੀਤ ਕਾਹਲੋਂ)
ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਰੀਬ ਦੋ ਮਹੀਨੇ ਬੰਦ ਰਹਿਣ ਤੋਂ ਬਾਅਦ ਨਿੱਕੂ ਪਾਰਕ ਇਕ ਵਾਰ ਫਿਰ ਸ਼ਨੀਵਾਰ ਤੋਂ ਖੁੱਲ੍ਹਣ ਜਾ ਰਿਹਾ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਪਾਰਕ ਦੀ ਮੈਨੇਜਮੈਂਟ ਨੂੰ ਤਿਆਰੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਪਾਰਕ ਆਪਣੀ ਸਮਰੱਥਾ ਦੇ 50 ਫੀਸਦੀ ਨਾਲ ਰੋਜ਼ਾਨਾ 3.30 ਵਜੇ ਤੋਂ 7.30 ਵਜੇ ਤੱਕ ਖੁੱਲ੍ਹਾ ਰਹੇਗਾ ਤਾਂ ਜੋ ਸ਼ਹਿਰ ਦੇ ਲੋਕ ਇਥੇ ਮੌਜੂਦ ਮਨੋਰੰਜਨ ਸਹੂਲਤਾਂ ਦਾ ਆਨੰਦ ਲੈ ਸਕਣ | 4.5 ਏਕੜ ‘ਚ ਫੈਲਿਆ ਇਹ ਪਾਰਕ ਪਿਛਲੇ ਸਾਲ ਸੱਤ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਇਲਾਵਾ ਇਸ ਸਾਲ ਅਪ੍ਰੈਲ ਤੋਂ ਬੰਦ ਪਿਆ ਹੈ |