ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਲਈ SIT ਨੇ ਦਿੱਤੀ ਨਵੀਂ ਤਰੀਕ

0
55

ਚੰਡੀਗੜ੍ਹ (TLT) ਕੋਟਕਪੂਰਾ ਫਾਇਰਿੰਗ ਕੇਸ (Kotkapura Firing Case) ਦੀ ਜਾਂਚ ਕਰ ਰਹੀ ਐੱਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਤੋਂ ਹੁਣ 22 ਜੂਨ ਨੂੰ ਪੁੱਛਗਿੱਛ ਕਰੇਗੀ। ਪਹਿਲਾਂ SIT ਨੇ ਬਾਦਲ ਨੂੰ 16 ਜੂਨ ਨੂੰ ਮੋਹਾਲੀ ਦੇ ਪੀਐੱਸਪੀਸੀਐੱਲ ਦੇ ਗੈਸਟ ਹਾਊਸ ‘ਚ ਤਲਬ ਕੀਤਾ ਸੀ ਪਰ ਬਾਦਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਮੁੜ ਤਰੀਕ ਤੈਅ ਕਰਨ ਦੀ ਮੰਗ ਕੀਤੀ ਸੀ। SIT ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੂੰ ਸਵੇਰੇ 10.30 ਵਜੇ ਸੈਕਟਰ 4 ਸਥਿਤ ਐੱਮਐੱਲਏ ਫਲੈਟ ‘ਤੇ ਉਪਲਬਧ ਰਹਿਣ ਤੇ ਸਬੂਤ ਆਪਣੇ ਨਾਲ ਰੱਖਣ।