ਨੌਜਵਾਨ ਅਕਾਲੀ ਆਗੂ ਦੇ ਘਰੋਂ 39 ਲੱਖ ਰੁਪਏ ਦੇ ਸੋਨੇ ਅਤੇ ਨਗਦੀ ਚੋਰੀ

0
123

ਮੰਡੀ ਕਿੱਲ੍ਹਿਆਂਵਾਲੀ (TLT) – ਬੀਤੀ ਰਾਤ ਚੋਰਾਂ ਨੇ ਲੰਬੀ ਹਲਕੇ ਦੇ ਪਿੰਡ ਤੱਪਾਖੇੜਾ ਵਿਖੇ ਸੀਨੀਅਰ ਨੌਜਵਾਨ ਅਕਾਲੀ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਸ ਦੇ ਘਰੋਂ ਖਿੜਕੀ ਨੂੰ ਤੋੜ ਕੇ 75 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਗਦੀ ਦੀ ਚੋਰੀ ਕਰ ਲਈ ਗਈ। ਸੋਨੇ ਦੀ ਬਾਜ਼ਾਰ ‘ਚ ਕੀਮਤ 37-38 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਕੀਮਤੀ ਸਾਮਾਨ ਰਿਹਾਇਸ਼ ਅੰਦਰ ਦੋ ਕਮਰਿਆਂ ਵਿਚ ਪਿਆ ਸੀ। ਖੇਤਰ ਵਿਚ ਇੰਨੀ ਵੱਡੀ ਇਹ ਚੋਰੀ ਦੀ ਪਹਿਲੀ ਵਾਰਦਾਤ ਹੈ, ਜਿਸ ਨਾਲ ਪੁਲਿਸ ਦੀ ਕਾਨੂੰਨ ਵਿਵਸਥਾ ਸੰਬੰਧੀ ਕਾਰਗੁਜ਼ਾਰੀ ਅਤੇ ਗਸ਼ਤੀ ਅਮਲਿਆਂ ਦੇ ਕੰਮਕਾਜ ‘ਤੇ ਸੁਆਲ ਖੜੇ ਹੋਏ ਹਨ।