ਨਸਰਾਲਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਸਮੇਤ ਨੌਕਰ ਕਾਬੂ, ਮਾਲਕ ਫ਼ਰਾਰ

0
61

ਨਸਰਾਲਾ (TLT)- ਪੁਲਿਸ ਚੌਂਕੀ ਨਸਰਾਲਾ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਸਮੇਤ ਦੋਸ਼ੀ ਨੌਕਰ ਕਾਬੂ ਕਰ ਲਿਆ। ਜਦ ਕਿ ਉਸ ਦਾ ਮਾਲਕ ਭੱਜਣ ‘ਚ ਸਫ਼ਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਵਲੋਂ ਮਿਲੀ ਤਲਾਅ ‘ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਪਿੰਡ ਪਿਆਲਾਂ ਦੋਸ਼ੀਆਂ ਦੀ ਹਵੇਲੀ ਤੋਂ ਉਨ੍ਹਾਂ ਨੂੰ ਸ਼ਰਾਬ 2 ਪੇਟੀਆਂ ਕੈਸ਼ ਅਤੇ 8 ਬੋਤਲਾਂ 555 ਵਿਸਕੀ ਚੰਡੀਗੜ੍ਹ ਬਰਾਮਦ ਹੋਈ ਹੈ। ਦੋਸ਼ੀ ਵਿਅਕਤੀ ਸੰਦੀਪ ਸਿੰਘ ਪੁੱਤਰ ਗੁਰੇਮਜ਼ ਸਿੰਘ ਗੇਜ਼ੀ ਪਿੰਡ ਪਿਆਲਾਂ ਭੱਜਣ ਚ’ ਸਫ਼ਲ ਹੋ ਗਿਆ। ਜਦ ਕਿ ਉਸ ਦਾ ਨੌਕਰ ਪੁੱਤਰ ਜਮਨਾ ਯਾਦਵ ਵਾਸੀ ਉਤਰ ਪ੍ਰਦੇਸ਼ ਪੁਲਿਸ ਵਲੋਂ ਮੌਕੇ ‘ਤੇ ਹੀ ਕਾਬੂ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।