ਜਿਲੇ ਵਿੱਚ ਹਰ ਸ਼ੁੱਕਰਵਾਰ; ਡ੍ਰਾਈ ਡੇਅ ਵਜੋ ਐਟੀਲਾਰਵਾ ਗਤੀਵਿਧੀਆ ਸੁਰੂ ਕੀਤੀਆ :ਸਿਵਲ ਸਰਜਨ

0
17

ਫਾਜ਼ਿਲਕਾ (TLT)
 ਸਿਵਲ ਸਰਜਨ ਫਾਜਿਲਕਾ ਡਾ ਪਰਮਿੰਦਰ ਕੁਮਾਰ ਵਲੋ ਦੱਸਿਆ ਗਿਆ ਕਿ ਵਿਭਾਗ ਵਲੋ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ/ਡੇਗੂ ਦੀ ਰੋਕਥਾਮ ਲਈ ਜਿਲਾ ਮਹਾਮਾਰੀ ਅਫਸਰ ਡਾ ਅਮਿਤ ਗੁਗਲਾਨੀ ਦੀ ਅਗਵਾਈ ਵਿੱਚ ਅਰਬਨ ਖੇਤਰ ਵਿਖੇ ਐਟੀਲਾਰਵਾ ਗਤੀਵਿਧੀਆ ਸ਼ੁਰੂ ਕੀਤੀਆ ਗਈਆ ਹਨ।ਸਿਵਲ ਸਰਜਨ ਵਲੋ ਸ਼ਹਿਰੀ ਖੇਤਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਹਰ ਸ਼ੁਕਰਵਾਰ ਨੂੰ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਦੇ ਵਿੱਚ ਮੋਜੂਦ ਕੂਲਰ,ਗਮਲੇ,ਟੈਕੀਆਂ ਵਿਚੋ ਹਰ ਸੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦੇਣ ਅਤੇ ਮੱਛਰ ਦੀ ਰੋਕਥਾਮ ਲਈ ਵਿਭਾਗ ਦਾ ਸਹਿਯੋਗ ਕੀਤਾ ਜਾਵੇ।
        ਇਸ ਮੋਕੇ ਜਿਲਾ ਮਹਾਮਾਰੀ ਅਫਸਰ ਡਾ ਅਮਿਤ ਗੁਗਲਾਨੀ ਨੇ ਦਸਿਆ ਕਿ ਸਿਹਤ ਵਿਭਾਗ ਵਲੋ ਇਸ ਕਾਰਵਾਈ ਤਹਿਤ ਅੱਜ ਸਿਹਤ ਕਰਮਚਾਰੀ ਸੁਖਜਿੰਦਰ ਸਿੰਘ,ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਅੱਜ ਪੁਲਿਸ ਸ਼ਟੇਸਨ ਸਿਟੀ, ਸੈਟਰਲ ਜੇਲ, ਰੇਲਵੇ ਕਲੋਨੀ ਫਾਜਿਲਕਾ ਵਿਖੇ ਮੱਛਰ ਦਾ ਲਾਰਵਾ ਚੈਕ ਕਰਨ ਲਈ ਵਿਭਾਗ ਵਲੋ ਬ੍ਰੀਡਿੰਗ ਚੈਕਿੰਗ ਟੀਮ ਵਲੋ ਕੂਲਰ,ਗਮਲੇ,ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਚੈਕ ਕੀਤਾ ਗਿਆ।ਡਾ ਅਮਿਤ ਗੁਗਲਾਨੀ ਨੇ ਦੱਸਿਆ ਕਿ ਕੋਈ ਵੀ ਬੁਖਾਰ ਹੋਵੇ ਤਾ ਉਸ ਦੀ ਜਾਚ ਜਲਦੀ ਤੋ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਕਰਵਾਈ ਜਾਵੇ ।