ਕੋੋਰੋੋਨਾ ਤੇ ਕੈਂਸਰ ਦਾ ਪਤਾ ਲਾ ਸਕਦੇ ਹਨ ਖੋਜੀ ਕੁੱਤੇ, GADVASU ਲੁਧਿਆਣਾ ‘ਚ ਮਿਲੇਗੀ Training

0
81

ਲੁਧਿਆਣਾ (TLT) ਕੋਰੋਨਾ ਪਾਜ਼ੇਟਿਵ ਲੋਕਾਂ ਦਾ ਪਤਾ ਲਗਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (Guru Angad Dev Veterinary And Animal Sciences University GADVASU) ‘ਚ ਕੋਰੋਨਾ ਤੇ ਕੈਂਸਰ ਸਮੇਤ ਨਾਰਕੋਟਿਕਸ ਟੈਸਟਿੰਗ ਲਈ ਵਿਸ਼ੇਸ਼ ਨਸਲ ਦੇ ਕੁੱਤਿਆਂ ਨੂੰ ਸਿਖਿਅਤ ਕੀਤਾ ਜਾਵੇਗਾ। ਹਾਲ ਹੀ ‘ਚ ਰਿਮਾਂਊਟ ਵੈਟਰਨਰੀ ਕੋਰ (ਆਰਬੀਸੀ) ਦੇ ਡਾਗ ਬ੍ਰੀਡਿੰਗ ਸੈਂਟਰ ਨੇ ਵੀ ਮਨੁੱਖੀ ਸਰੀਰ ‘ਚ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਖੋਜੀ ਕੁੱਤੇ ਤਿਆਰ ਕੀਤੇ ਹਨ।ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ‘ਤੇ ਬੀਤੇ ਦਿਨ ਵਾਈਸ ਚਾਂਸਲਰ ਡਾ.ਇੰਦਰਜੀਤ ਸਿੰਘ ਨੇ ਕਿਹਾ ਕਿ ਕੁੱਤਿਆਂ ‘ਚ ਸੁੰਘਣ ਦੀ ਸ਼ਕਤੀ ਜਬਰਦਸਤ ਹੁੰਦੀ ਹੈ। ਇਹ ਸ਼ਕਤੀ ਇਨਸਾਨਾਂ ਨਾਲ ਕਰੀਬ ਹਜ਼ਾਰ ਗੁਣਾ ਜ਼ਿਆਦਾ ਹੁੰਦੀ ਹੈ। ਇਕ ਵਾਰ ਸੁੰਘੀ ਹੋਈ ਗੰਧ ਨੂੰ ਕੁੱਤਾ ਆਸਾਨੀ ਨਾਲ ਦੂਜੀ ਵਾਰ ਵੀ ਪਛਾਣ ਲੈਂਦਾ ਹੈ। ਦੁਨੀਆ ‘ਚ ਕੁੱਤਿਆਂ ਦੀ ਇਸ ਸ਼ਕਤੀ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਅਸੀਂ ਵੀ ਇਸ ਦਾ ਇਸਤੇਮਾਲ ਕਰਨ ਦੀ ਸੋਚ ਰਹੇ ਹਨ। ਇਸ ਲਈ ਯੂਨੀਵਰਸਿਟੀ ‘ਚ ਡਾਗ ਟਰੇਨਿੰਗ ਕਮ ਬ੍ਰੀਡਿੰਗ ਸੈਂਟਰ ਬਣਾਇਆ ਜਾ ਰਿਹਾ ਹੈ।