ਚੌਧਰੀ ਸੁਰਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਇਲਾਕਾ ਨਿਵਾਸੀ ਕਰਤਾਰਪੁਰ ਨੇ ਮੁੱਖ ਮੰਤਰੀ ਤੋਂ ਕੀਤੀ ਮੰਗ

0
29

ਕਰਤਾਰਪੁਰ (TLT) ਸਮੂਹ ਹਲਕਾ ਨਿਵਾਸੀ ਕਰਤਾਰਪੁਰ ਵਲੋਂ ਅੱਜ ਮਾਣਯੋਗ ਚੌਧਰੀ ਸੁਰਿੰਦਰ ਸਿੰਘ ਵਿਧਾਇਕ ਕਰਤਾਰਪੁਰ ਦੇ ਹੱਕ ਵਿੱਚ ਹਾਈਕਮਾਂਡ ਤੋਂ ਅਤੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲੋਂ ਪੁਰਜੋਰ ਮੰਗ ਕਰਦੇ ਹਾਂ ਕਿ ਦੁਆਬੇ ਵਿੱਚੋਂ ਐਮ.ਐਲ.ਏ. ਚੌਧਰੀ ਸੁਰਿੰਦਰ ਸਿੰਘ ਨੂੰ ਕੈਬਿਨਟ ਵਿੱਚ ਸ਼ਾਮਿਲ ਕਰਕੇ ਪੂਰੇ ਜਿਲ੍ਹਾ ਅਤੇ ਦੁਆਬੇ ਦੇ ਸਮੂਹ ਦਲਿਤ ਭਾਈਚਾਰੇ ਅਤੇ ਸਮੂਹ ਹਲਕਾ ਨਿਵਾਸੀ ਕਰਤਾਰਪੁਰ ਦਾ ਮਾਣ ਵਧਾਇਆ ਜਾਵੇ ਕਿਉਂਕਿ ਇਹ ਪਰਿਵਾਰ ਲਗਾਤਾਰ ਤਿੰਨ ਪੀੜੀਆਂ ਮਾਸਟਰ ਗੁਰਬੰਤਾ ਸਿੰਘ (ਸਾਬਕਾ ਖੇਤੀਬਾੜੀ ਮੰਤਰੀ ਪੰਜਾਬ) ਅਤੇ ਚੌਧਰੀ ਜਗਜੀਤ ਸਿੰਘ ਸਾਬਕਾ ਲੋਕਲ ਬਾਡੀਜ਼ ਮੰਤਰੀ ਪੰਜਾਬ ਅਤੇ ਹੁਣ ਉਹਨਾ ਦੇ ਬੇਟੇ ਚੌਧਰੀ ਸੁਰਿੰਦਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਲਗਭਗ 75 ਸਾਲਾ ਤੋਂ ਕਾਂਗਰਸ ਪਾਰਟੀ ਲਈ ਅਤੇ ਦਲਿਤ ਭਾਈਚਾਰੇ ਨੂੰ ਉੱਚਾ ਚੁੱਕਣ ਅਤੇ ਦਲਿਤਾਂ ਦੇ ਹੱਕਾਂ ਲਈ ਦਿਨ ਰਾਤ ਬੜੀ ਮਿਹਨਤ ਨਾਲ ਸੇਵਾ ਕਰਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਚੌਧਰੀ ਸੁਰਿੰਦਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਆਪਣੇ ਦਾਦਾ ਮਾਸਟਰ ਗੁਰਬੰਤਾ ਸਿੰਘ ਸਾਬਕਾ ਕੈਬਿਨਟ ਮੰਤਰੀ ਪੰਜਾਬ ਅਤੇ ਚੌਧਰੀ ਜਗਜੀਤ ਸਿੰਘ ਸਾਬਕਾ ਲੋਕਲ ਬਾਡੀ ਮੰਤਰੀ ਪੰਜਾਬ ਵਾਂਗ ਹੀ ਨਿਧੜਕ ਸੂਝਵਾਨ ਅਤੇ ਪੜੇ ਲਿਖੇ ਐਮ.ਐਲ.ਏ. ਹਲਕਾ ਕਰਤਾਰਪੁਰ ਹਲਕੇ ਵਲੋਂ ਕੈਬਿਨਟ ਮੰਤਰੀ ਦੀ ਮੰਗ ਲਈ ਸਮੂਹ ਹਲਕੇ ਦੇ ਬਲਾਕ ਸੰਮਤੀ ਚੈਅਰਮੈਨ ਪਿਆਰਾ ਲਾਲ ਅਤੇ ਸਮੂਹ ਮੈਂਬਰ ਬਲਾਕ ਸਮੰਤੀ, ਮਾਰਕੀਟ ਕਮੇਟੀ ਚੇਅਰਮੈਨ ਸ੍ਰੀ ਰਾਜ ਕੁਮਾਰ ਅਰੋੜਾ ਅਤੇ ਸਮੂਹ ਮੈਂਬਰ ਮਾਰਕੀਟ ਕਮੇਟੀ, ਸਲਾਹਕਾਰ ਆਰ.ਐਲ.ਸ਼ੈਲੀ, ਸਿਟੀ ਪ੍ਰਧਾਨ ਵੇਦ ਪ੍ਰਕਾਸ਼, ਕਮਲਜੀਤ ਓਹਰੀ ਜਨਰਲ ਸੱਕਤਰ ਪੰਜਾਬ ਕਾਂਗਰਸ, ਹਨੀ ਜੋਸ਼ੀ ਜਿਲ੍ਹਾ ਜਲੰਧਰ ਦਿਹਾਤੀ ਯੂਬ ਕਾਂਗਰਸ ਦੇ ਪ੍ਰਧਾਨ , ਨਗਰ ਕੌਂਸਲ ਦੇ ਪ੍ਰਧਾਨ ਪ੍ਰੈਸ ਅਰੋੜਾ ਅਤੇ ਸਮੂਹ ਕੌਂਸਲਰ ਆਦਿ ਮੌਜੂਦ ਸਨ।