ਰੇਹੜਾ ਚਾਲਕਾਂ ਨੇ ਲਿਪ ਆਗੂ ਦੀ ਅਗਵਾਈ ਹੇਠ ਸਬਜ਼ੀ ਮੰਡੀ ਦੇ ਗੇਟ ਨੰਬਰ ਇਕ ‘ਤੇ ਦਿੱਤਾ ਧਰਨਾ

0
57

ਲੁਧਿਆਣਾ (TLT) ਮਲਟੀਪਲ ਚਾਰਜ਼ਿੰਗ ਨੂੰ ਦੇਖਦੇ ਹੋਏ ਅੱਜ ਸਵੇਰੇ ਲਿਪ ਆਗੂ ਰਣਧੀਰ ਸਿੰਘ ਸੀਬੀਆ ਦੀ ਅਗਵਾਈ ਹੇਠ ਰੇਹੜਾ ਚਾਲਕਾਂ ਵਲੋਂ ਮੰਡੀ ਦੇ ਗੇਟ ਨੰਬਰ ਇਕ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਗਾਇਆ ਗਿਆ ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਮੰਡੀ ਵਿਚ ਰੇਹੜੀ ਚਾਲਕਾਂ ਨੂੰ ਹਰ ਗੇੜੇ ਮੰਡੀ ਅੰਦਰ ਦਾਖ਼ਲ ਹੋਣ ‘ਤੇ ਪਰਚੀ ਕੱਟੀ ਜਾ ਰਹੀ ਹੈ ਜਦ ਕਿ ਉਸ ਪਰਚੀ ‘ਤੇ ਚੌਵੀ ਘੰਟੇ ਲਈ ਲਾਗੂ ਹੋਣ ਦਾ ਸਮਾਂ ਲਿਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਠੇਕੇਦਾਰ ਵੱਲੋਂ ਵਾਰ ਵਾਰ ਕੱਟੀ ਜਾ ਰਹੀ ਪਰਚੀ ਨੂੰ ਬੰਦ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ