ਹੁਣ ਬਾਬਾ ਰਾਮਦੇਵ ਵੀ ਲਵਾਉਣਗੇ ਕੋਰੋਨਾ ਵੈਕਸੀਨ

0
11

ਨਵੀਂ ਦਿੱਲੀ (TLT) ਹੁਣ ਬਾਬਾ ਰਾਮਦੇਵ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਲਵਾਉਣਗੇ। ਬਾਬਾ ਰਾਮਦੇਵ ਨੇ ਸਭ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਵੀ ਛੇਤੀ ਹੀ ਵੈਕਸੀਨ ਲਵਾਉਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਯੋਗ ਕੋਰੋਨਾ ਕਰਕੇ ਹੋਣ ਵਾਲੀਆਂ ਗੁੰਝਲਾਂ ਤੋਂ ਬਚਾਉਂਦਾ ਹੈ। ਯੋਗ ਤੇ ਆਯੁਰਵੇਦ ਦਾ ਅਭਿਆਸ ਕਰੋ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 21 ਜੂਨ ਤੋਂ ਦੇਸ਼ ਦੇ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਬਾਬਾ ਨੇ ਕਿਹਾ ਕਿ ਦਵਾਈ ਹੀ ਨਹੀਂ, ਟੈਸਟ ਤੇ ਆਪਰੇਸ਼ਨ ਮਾਫ਼ੀਆ ਵੀ ਹਨ, ਜੋ ਮਰੀਜ਼ਾਂ ਨੂੰ ਲੁੱਟ ਰਹੇ ਹਨ।

ਸਵਾਮੀ ਰਾਮਦੇਵ ਨੇ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਹੈ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਫ਼ੇਸਬੁੱਕ ਤੇ ਟਵਿਟਰ ਅਕਾਊਂਟ ਉੱਤੇ ਜੈਨਰਿਕ ਦਵਾਈਆਂ ਦੀ ਲਿਸਟ ਅਪਲੋਡ ਕਰਨਗੇ, ਜੋ ਸਿਰਫ਼ ਦੋ ਰੁਪਏ ’ਚ ਵਿਕਦੀਆਂ ਹਨ ਪਰ ਬ੍ਰਾਂਡੇਡ ਕੰਪਨੀਆਂ ਦੀਆਂ ਉਹੀ ਦਵਾਈਆਂ ਕਈ ਗੁਣਾ ਮਹਿੰਗੀਆਂ ਵਿਕਦੀਆਂ ਹਨ।