ਨਿਫ਼ਟ,ਜਲੰਧਰ ਵੱਲੋਂ ‘ਕ੍ਰਿਏਟਿਵ ਸਟ੍ਰੀਮਜ਼ ਵਿੱਚ ਕਰੀਅਰ ਦੇ ਮੌਕੇ’ ਵਿਸ਼ੇ ‘ਤੇ ਵੈਬੀਨਾਰ 16 ਜੂਨ ਨੂੰ

0
41
  • ਸਹੀ ਕੈਰੀਅਰ ਸਬੰਧੀ ਮਾਹਰਾਂ ਵੱਲੋਂ ਦਿੱਤਾ ਜਾਵੇਗਾ ਮਾਰਗ ਦਰਸ਼ਨ

ਜਲੰਧਰ (ਰਮੇਸ਼ ਗਾਬਾ) ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਦੇ ਮਨਾਂ ਵਿਚ ਫੈਲੀ ਅਨਿਸ਼ਚਿਤਤਾ ਨੂੰ ਦੂਰ ਕਰਨ ਲਈ ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫ਼ਟ), ਜਲੰਧਰ ਵੱਲੋਂ ਮਾਹਰਾਂ ਦੁਆਰਾ ਕ੍ਰਿਏਟਿਵ ਵਿਅਕਤੀਆਂ ਨੂੰ ਸਹੀ ਕੈਰੀਅਰ ਸਬੰਧੀ ਮਾਰਗ ਦਰਸ਼ਨ ਦੇਣ ਲਈ ਕ੍ਰਿਏਟਿਵ ਸਟ੍ਰੀਮਜ਼ ਵਿਚ ਕਰੀਅਰ ਦੇ ਮੌਕੇ ਵਿਸ਼ੇ ‘ਤੇ ਗੂਗਲ ਮੀਟ ਪਲੇਟਫਾਰਮ ‘ਤੇ 16 ਜੂਨ 2021 ਨੂੰ ਸਵੇਰੇ 11 ਵਜੇ ਇਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਪੂਨਮ ਅਗਰਵਾਲ ਪ੍ਰਿੰਸੀਪਲ ਨਿਫ਼ਟ ਨੇ ਦੱਸਿਆ ਕਿ ਵੈਬੀਨਾਰ ਦਾ ਉਦੇਸ਼ ਟੈਕਸਟਾਈਲ, ਆਰਟ, ਫੈਸ਼ਨ ਇੰਡਸਟਰੀ, ਗ੍ਰਾਫਿਕ ਡਿਜ਼ਾਈਨਿੰਗ, ਫੋਟੋਗ੍ਰਾਫੀ ਅਤੇ ਫਿਲਮ ਮੇਕਿੰਗ ਖੇਤਰਾਂ ਦੇ ਮਾਹਰਾਂ ਦੁਆਰਾ ਕ੍ਰਿਏਟਿਵ ਲੋਕਾਂ ਨੂੰ ਸਹੀ ਕੈਰੀਅਰ ਦੀ ਦਿਸ਼ਾ ਦੇਣਾ ਹੈ।
ਇਸ ਵੈਬੀਨਾਰ ਵਿੱਚ  ਮ੍ਰਿਦੁਲਾ ਜੈਨ, ਵਾਈਸ ਚੇਅਰਪਰਸਨ ਸ਼ਿੰਗੋਰਾ,  ਮਦਨ ਲਾਲ, ਅਨੁਭਵੀ ਆਰਟਿਸਟ, ਡਾ. ਪੂਨਮ ਅਗਰਵਾਲ ਠਾਕੁਰ, ਪ੍ਰਿੰਸੀਪਲ ਨਿਫ਼ਟ ਅਤੇ ਫਿਲਮ ਨਿਰਮਾਣ ਵਿੱਚ ਟ੍ਰੇਨਰ ਵਿਕਾਸ ਗਵਾਂਦੇ ਸ਼ਾਮਿਲ ਹੋਣਗੇ। ਪ੍ਰਿੰਸੀਪਲ ਪੂਨਮ ਅਗਰਵਾਲ ਨੇ ਨਿਫ਼ਟ ਵੱਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵਰਚੁਅਲ ਹਾਜ਼ਰੀ ਲਵਾਉਣ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸਰਕਾਰ ਵੱਲੋਂ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਜ਼ਰੂਰਤ ਨੂੰ ਸਮਝਦਿਆਂ 1995 ਵਿੱਚ ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੀ ਸਥਾਪਨਾ ਕੀਤੀ ਗਈ ਸੀ। ਵਿਦਿਆਰਥੀਆਂ ਨੂੰ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਵਿੱਚ ਵਧੇਰੇ ਸਮਰੱਥ ਬਣਾਉਣ ਅਤੇ ਵਧੀਆ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨ ਲਈ ਐਨ.ਆਈ.ਆਈ.ਐਫ.ਟੀ. (ਨਿਫ਼ਟ) ਵੱਲੋਂ ਮਹਾਰਜਾ ਅਗਰਸੈਨ ਮਾਰਗ ਗੁਰੂ ਗੋਬਿੰਦ ਸਿੰਘ ਐਵੀਨਿਊ ਜਲੰਧਰ ਵਿਖੇ ਸਥਾਪਤ ਨਵੇਂ ਕੇਂਦਰ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਆਧੁਨਿਕ ਸਹੂਲਤਾਂ, ਉਤਮ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਸ ਕੇਂਦਰ ਵੱਲੋਂ ਬੀ.ਐਸ.ਸੀ. ਫੈਸ਼ਨ ਡਿਜ਼ਾਈਨ, ਤਿੰਨ ਸਾਲਾਂ ਡਿਗਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜੋ ਕਿ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਤੋਂ ਮਾਨਤਾ ਪ੍ਰਾਪਤ ਹੈ।
ਉਨ੍ਹਾਂ ਦੱਸਿਆ ਕਿ ਵੈਬੀਨਾਰ meet.google.com/bzk-zmsn-jmt ‘ਤੇ ਲਾਈਵ ਹੋਵੇਗਾ। ਵਧੇਰੇ ਵੇਰਵੇ ਲਈ www.niiftindia.com ਅਤੇ ਜਾਣਕਾਰੀ ਲਈ ਰੁਚੀ ਚੋਪੜਾ, ਸਹਾਇਕ ਪ੍ਰੋਫੈਸਰ, ਨਿਫ਼ਟ ਜਲੰਧਰ ਨਾਲ ਮੋ. 8194853377 ਨਾਲ ਸੰਪਰਕ ਕੀਤਾ ਜਾ ਸਕਦਾ ਹੈ।