ਪੇਂਡੂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ‘ਚ ਸ਼ਿਫਟ ਕੀਤਾ ਜਾਵੇ : ਲੂਥਰਾ

0
67

ਫਿਰੋਜ਼ਪੁਰ (TLT) ਜ਼ਿਲ੍ਹਾ ਪ੍ਰਰੀਸ਼ਦ ਤੋਂ ਸਿਹਤ ਵਿਭਾਗ ਸ਼ਿਫਟ ਹੋਏ ਪੈਰਾ ਮੈਡੀਕਲ ਸਟਾਫ ਨੂੰ ਜੁਆਇਨ ਕਰਨ ਉਪਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਲੂਥਰਾ ਸੂਬਾ ਕਨਵੀਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਅਧੂਰੀ ਨੋਟੀਫਿਕੇਸ਼ਨ ਕੀਤੀ ਗਈ ਹੈ, ਜਿਸ ਤਹਿਤ ਸਾਰੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਅਧੀਨ ਸ਼ਿਫਟ ਨਹੀਂ ਕੀਤਾ ਗਿਆ ਅਤੇ ਨਾ ਹੀ ਉਥੇ ਕੰਮ ਕਰਦੇ ਪੈਰਾ ਮੈਡੀਕਲ ਸਟਾਫ ਨੂੰ ਰੈਗੂਲਰ ਸਕੇਲ ਦਿੱਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਇਹ ਸਟਾਫ 2006 ਤੋਂ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰ ਰਿਹਾ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਇਕ ਹੀ ਪੈਟਰਨ ‘ਤੇ ਕੀਤੀ ਗਈ ਸੀ, ਪਰ ਸਰਕਾਰ ਨੇ ਦੋਗਲੀ ਨੀਤੀ ਤਹਿਤ ਉਥੇ ਕੰਮ ਕਰਦੇ ਡਾਕਟਰਾਂ ਨੂੰ ਰੈਗੂਲਰ ਕਰਕੇ ਪੂਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਲ, ਪਰ ਪੈਰਾ ਮੈਡੀਕਲ ਸਟਾਫ ਨਿਗੁਣੀਆਂ ਤਨਖਾਹਾਂ ‘ਤੇ ਹੀ ਕੰਮ ਕਰ ਰਿਹਾ ਹੈ। ਉਨਾਂ੍ਹ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਰਹਿੰਦੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵਿਚ ਸ਼ਿਫਟ ਕਰਕੇ ਪੈਰਾ ਮੈਡੀਕਲ ਸਟਾਫ ਨੂੰ ਰੈਗੂਲਰ ਸਕੇਲ ਦਿੱਤਾ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿਚ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਰਮਨ ਅੱਤਰੀ, ਹਨੂ ਤਿਵਾੜੀ ਜ਼ਿਲ੍ਹਾ ਪ੍ਰਰੀਸ਼ਦ ਆਗੂ, ਹਰਪ੍ਰਰੀਤ ਸਿੰਘ ਥਿੰਦ, ਸ਼ੇਖਰ, ਰਾਜ ਕੁਮਾਰ, ਰਾਕੇਸ਼ ਗਿੱਲ, ਰਵਿੰਦਰ ਸ਼ਰਮਾ, ਪੁਨੀਤ ਮਹਿਤਾ, ਜਸਵਿੰਦਰ ਸਿੰਘ, ਗੁਰਦੇਵ ਸਿੰਘ, ਰਮਨ ਸ਼ਰਮਾ, ਹਰਜੀਤ ਕੌਰ, ਵੀਰਪਾਲ ਕੌਰ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਆਗੂਆਂ ਨੇ ਦੱਸਿਆ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਇਕਮੁੱਠ ਹੋ ਕੇ ਸਘਰਸ਼ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਪੈਰਾ ਮੈਡੀਕਲ ਸਟਾਫ ਨੇ ਕੋਰੋਨਾ ਮਹਾਂਮਾਰੀ ਵਿਚ ਚਟਾਨ ਦੀ ਤਰਾਂ੍ਹ ਡਟ ਕੇ ਕੰਮ ਕੀਤਾ ਹੈ, ਪਰ ਸਰਕਾਰ ਵੱਲੋਂ ਆਪਣਾ ਅੜੀਅਲ ਰਵੱਈਏ ਅਪਣਾਉਂਦੇ ਹੋਏ ਮੁਲਾਜ਼ਮ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਪ੍ਰਰੀਸ਼ਦ ਦੇ ਪੈਰਾ ਮੈਡੀਕਲ ਦੇ ਸਟਾਫ ਨੂੰ ਸਿਹਤ ਵਿਭਾਗ ਵਿਚ ਸ਼ਿਫਟ ਕਰਨ ਨਾਲ ਸਿਹਤ ਸਹੂਲਤਾਂ ਦੇ ਮਿਆਰ ਵਿਚ ਵਾਧਾ ਹੋਵੇਗਾ। ਆਗੂਆਂ ਨੇ ਇਨਾਂ੍ਹ ਸਾਥੀਆਂ ਨੂੰ ਸਿਹਤ ਵਿਭਾਗ ਵਿਚ ਆਉਣ ਵਿਸਵਾਸ਼ ਦੁਆਇਆ ਕਿ ਮੰਗਾਂ ਦੀ ਪ੍ਰਰਾਪਤੀ ਤੱਕ ਸੰਘਰਸ਼ ਕੀਤਾ ਜਾਵੇਗਾ।