ਆਤਮਾ ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਹੋਈ ਵਰਚੁਅਲ ਮੀਟਿੰਗ

0
66

ਫਾਜ਼ਿਲਕਾ (TLT)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਤਮਾ ਸਕੀਮ ਅਧੀਨ ਝੋਨੇ ਦੀ ਸਿਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਵਰਚੂਅਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿਧੀ ਬਿਜਾਈ ਵੱਡ ਪੱਧਰੇ `ਤੇ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਨਾਲ 20 ਤੋਂ 25 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਝੋਨੇ ਨੂੰ ਘਟ ਬਿਮਾਰੀਆਂ ਤੇ ਕੀੜੇ ਮਕੌੜੇ ਲਗਦੇ ਹਨ।
ਬੀ.ਟੀ.ਐਮ. ਰਾਜਦਵਿੰਦਰ ਸਿੰਘ ਨੇ ਤਕਨੀਕਿ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲ ਦਾ ਦਰਮਿਆਣਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ 1 ਤੋਂ 15 ਜੂਨ ਤੱਕ ਕੀਤੀ ਜਾਵੇ ਅਤੇ ਘੱਟ ਸਮਾ ਲੈਣ ਵਾਲੀਆਂ ਕਿਸਮਾਂ 15 ਤੋਂ 30 ਜੂਨ ਤੱਕ ਬੀਜੀਆਂ ਜਾਣ। ਉਨ੍ਹਾਂ ਕਿਹਾ ਕਿ ਬੀਜ ਦੀ ਮਾਤਰਾ 8 ਤੋਂ 10 ਕਿਲੋਂ ਪ੍ਰਤੀ ਏਕੜ ਵਰਤੀ ਜਾਵੇ ਅਤੇ ਬੀਜ ਬੀਜਣ ਤੋਂ ਪਹਿਲਾਂ ਬੀਜ ਦੀ ਸੋਧ ਕਰ ਲਈ ਜਾਵੇ।ਉਨ੍ਹਾਂ ਕਿਹਾ ਕਿ ਬੀਜਾਈ ਕਰਨ ਤੋਂ ਤੁਰੰਤ ਬਾਅਦ ਪੈਂਡੀਮੈਥਾਲੀਨ ਨਦੀਨ ਨਾਸ਼ਕ 1 ਲੀਟਰ ਨੂੰ  200 ਲੀਟਰ ਪਾਣੀ ਵਿਚ ਮਿਲਾ ਕੇ ਠੰਡੇ ਵੇਲੇ ਸਪਰੇਅ ਕੀਤਾ ਜਾਵੇ।  
ਬੀਜਾਈ ਮਸ਼ੀਨ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਇੰਜੀਨੀਅਰ ਸੰਦ ਬਠਿੰਡਾ ਗੁਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਬੀਜ ਨੂੰ ਡੇਢ ਇੰਚ ਡੂੰਘਾ ਬੀਜੀਆ ਜਾਵੇ ਅਤੇ ਹੋ ਸਕੇ ਤਾਂ ਡਰਿਲ ਨਾਲ ਬਿਜਾਈ ਕੀਤੀ ਜਾਵੇ ਜ਼ੋ ਨਾਲੋ ਨਾਲ ਨਦੀਨ ਨਾਸ਼ਕ ਦਾ ਸਪਰੇਅ ਵੀ ਕਰਦੀ ਰਹੇ।ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਇਹ ਵਿਧੀ ਅਪਣਾਉਣੀ ਚਾਹੀਦੀ ਹੈ ਤਾਂ ਜ਼ੋ ਕਿਸਾਨਾਂ ਨੂੰ ਵੱਧ ਲਾਹਾ ਪ੍ਰਾਪਤ ਹੋਵੇ।
ਮੀਟਿੰਗ ਦੇ ਅੰਤ ਵਿਚ ਬਲਾਕ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਭੁਪਿੰਦਰ ਕੁਮਾਰ ਅਤੇ ਬਲਾਕ ਖੇਤੀਬਾੜੀ ਅਫਸਰ ਖੂਈਆਂ ਸਰਵਰ ਡਾ. ਸਰਵਨ ਸਿੰਘ ਨੇ ਵਰਚੂਅਲ ਮੀਟਿੰਗ ਰਾਹੀਂ ਕਿਸਾਨਾਂ ਨਾਲ ਜੁੜਨ `ਤੇ ਧੰਨਵਾਦ ਕੀਤਾ।