ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਦਾ ਦਾਅਵਾ, ਭਾਰਤ ‘ਚ ਨਹੀਂ ਖੇਡਿਆ ਜਾਵੇਗਾ T20 ਵਰਲਡ ਕੱਪ

0
73

ਨਵੀਂ ਦਿੱਲੀ (TLT)
ਪਾਕਿਸਤਾਨ ਕ੍ਰਿਕਟ ਬੋਰਡ ਯਾਨੀ ਪੀਸੀਬੀ ਦੇ ਚੇਅਰਮੈਨ ਇਹਸਾਨ ਮਨੀ ਨੇ ICC T20 World Cup 2021 ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ ਕਿ ਜਿਸ ਦੀ ਮੇਜਬਾਨੀ ਭਾਰਤ ਕੋਲ ਹੈ। ਪੀਸੀਬੀ ਦੇ ਮੁਖੀਆ ਨੇ ਕਿਹਾ ਕਿ ਟੀ 20 ਵਿਸ਼ਵ ਕੱਪ ਭਾਰਤ ‘ਚ ਨਹੀਂ, ਬਲਕਿ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ‘ਚ ਖੇਡਿਆ ਜਾਵੇਗਾ, ਕਿਉਂਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਕਾਫੀ ਭਿਆਨਕ ਹੈ।
ਅੰਤਰ-ਸੂਬਾਈ ਤਾਲਮੇਲ ਮੰਤਰਾਲਾ (ਆਈਪੀਸੀ) ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪੀਸੀਬੀ ਪ੍ਰਧਾਨ ਨੇ ਕਿਹਾ ਕਿ ਆਈਸੀਸੀ ਟੀ 20 ਵਿਸ਼ਵ ਕੱਪ ਨੂੰ ਯੂਈਏ ਲੈ ਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਭਾਰਤ ‘ਚ ਹੋਣ ਵਾਲਾ ICC T20 World Cup ਹੁਣ UAE ‘ਚ ਹੋਣ ਵਾਲਾ ਹੈ। ਭਾਰਤ ਕੋਰੋਨਾ ਕਾਰਨ ਆਈਪੀਐੱਲ 2021 ਦੇ ਬਚੇ ਹੋਏ ਮੈਚ ਯੂਏਈ ‘ਚ ਕਰਵਾਉਣ ਨੂੰ ਮਜ਼ਬੂਰ ਹੈ। ਅਜਿਹੇ ‘ਚ ਪਾਕਿਸਤਾਨ ਕੋਲ ਅਬੂ ਧਾਬੀ ‘ਚ ਸਿਰਫ਼ ਪੀਐੱਸਐੱਲ ਮੈਚਾਂ ਦੇ ਆਯੋਜਨ ਸਥਾਨ ਨੂੰ ਟਰਾਂਸਫਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।