ਜੁਲਾਈ ‘ਚ ਆ ਸਕਦੀ ਹੈ ਦੇਸ਼ ਦੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ, ਸਿਰਫ਼ 400 ਰੁਪਏ ‘ਚ ਲੱਗ ਜਾਣਗੀਆਂ ਦੋਵਾਂ ਡੋਜ਼ਾਂ

0
92

ਨਵੀਂ ਦਿੱਲੀ : ਜੁਲਾਈ ‘ਚ ਦੇਸ਼ ਦੀ ਸਭ ਤੋਂ ਵੈਕਸੀਨ ਕਾਬਰੋਵੈਕਸ ਦਾ ਰੋਲ ਆਊਟ ਦੇਸ਼ ‘ਚ ਸ਼ੁਰੂ ਹੋ ਸਕਦਾ ਹੈ। ਬਾਇਓਲਾਜਿਕਲ ਈ ਕੰਪਨੀ ਦੀ ਵੈਕਸੀਨ ਨੂੰ ਜੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਦੇਸ਼ ‘ਚ ਉਪਲਬਧ ਹੋਣ ਵਾਲੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ ਹੋ ਸਕਦੀ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ, ਕਾਬਰੋਵੈਕਸ ਦੀਆਂ ਦੋ ਡੋਜ਼ ਦੀਆਂ ਕੀਮਤਾਂ 400 ਰੁਪਏ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਬਾਇਓਲਾਜਿਕਲ ਈ ਦੀ ਮੈਨੇਜਿੰਗ ਡਾਇਰੈਕਟਰ ਮਹਿਲਾ ਦਤਲਾ ਨੇ ਇਕ ਇੰਟਰਵਿਊ ‘ਚ ਇਸ ਦਾ ਸੰਕੇਤ ਦਿੱਤਾ ਸੀ। ਹਾਲਾਂਕਿ ਇਸ ਵੈਕਸੀਨ ਦੀ ਕੀਮਤ ਦਾ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਕਾਰਬੋਵੈਕਸ ਦੇ ਤੀਜੇ ਫੇਜ਼ ਦਾ ਟਰਾਇਲ ਚੱਲ ਰਿਹਾ ਹੈ ਤੇ ਇਸ ਦੇ ਨਤੀਜ ਸਕਰਾਤਾਮਕ ਹੈ।Ads by Jagran.TVਭਾਰਤ ਦੀ ਸਭ ਤੋਂ ਸਸਤੀ ਵੈਕਸੀਨ ਹੈ ਕੋਵੀਸ਼ੀਲਡ : ਮੌਜੂਦਾ ਸਮੇਂ ਚ ਸੀਰਮ ਇੰਸਟੀਚਿਊਂਟ ਦੀ ਕੋਵੀਸ਼ੀਲਡ ਵੈਕਸੀਨ ਦੇਸ਼ ਦੀ ਸਭ ਤੋਂ ਸਸਤੀ ਵੈਕਸੀਨ ਹੈ। ਇਹ ਵੈਕਸੀਨ ਸੂਬਾ ਸਰਕਾਰਾਂ ਲਈ 300 ਰੁਪਏ ਪ੍ਰਤੀ ਡੋਜ਼ ਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਡੋਜ਼ ਦੀ ਕੀਮਤ ‘ਤੇ ਮਿਲ ਰਹੀ ਹੈ। ਭਾਰਤ ਬਾਇਓਟੇਕ ਦੀ ਕੋਵੈਕਸੀਨ ਦੀ ਇਕ ਡੋਜ਼ ਦੀ ਕੀਮਤ ਸਟੇਟ ਲਈ 400 ਰੁਪਏ ਜਦਕਿ ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ ਹੈ। ਡਾ. ਰੈੱਡੀ ਲੈਬੋਰਟ੍ਰੀਜ ਨੇ ਵੀ ਰੂਸ ਦੀ ਕੋਰੋਨਾ ਵੈਕਸੀਨ ਸਪੁਤਨਿਕ ਵੀ ਦੀ ਕੀਮਤ 995 ਰੁਪਏ ਪ੍ਰਤੀ ਡੋਜ਼ ਤੈਅ ਕੀਤੀ ਹੈ। ਇਹ ਵੈਕਸੀਨ ਸਿਰਫ਼ ਸੂਬਿਆਂ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਮਿਲੇਗੀ।