ਰਿਸਰਚ ਦਾ ਦਾਅਵਾ, ਕੋਰੋਨਾ ਇਨਫੈਕਟਿਡਾਂ ਨੂੰ 10 ਮਹੀਨੇ ਤਕ ਡਰਨ ਦੀ ਲੋੜ ਨਹੀਂ

0
104

 ਲੰਡਨ/ ਪਹਿਲਾਂ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਲੋਕਾਂ ‘ਚ ਇਨਫੈਕਸ਼ਨ ਦਾ ਖਤਰਾ 10 ਮਹੀਨੇ ਤਕ ਘੱਟ ਰਹਿੰਦਾ ਹੈ। ਯੂਨੀਵਰਸਿਟੀ ਕਾਲਜ ਲੰਡਨ (UCL) ਦੇ ਵਿਗਿਆਨੀਆਂ ਵੱਲੋਂ ਕੇਅਰ ਹੋਮ ਰੈਜ਼ੀਡੈਂਟਸ ਤੇ ਸਟਾਫ ‘ਤੇ ਕੀਤੇ ਗਏ ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।

ਦਿ ਲੈਂਸੇਟ ਹੈਲਦੀ ਲੌਂਗਵਿਟੀ ‘ਚ ਵੀਰਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਅਜਿਹਾ ਦੇਖਣ ਵਿਚ ਆਇਆ ਹੈ ਕਿ ਜਿਹੜੇ ਕੇਅਰ ਹੋਮ ਰੈਜ਼ੀਡੈਂਟਸ ਪਹਿਲਾਂ covid-19 ਨਾਲ ਇਨਫੈਕਟਿਡ ਸਨ, ਉਨ੍ਹਾਂ ਵਿਚ ਅਕਤੂਬਰ ਤੇ ਫਰਵਰੀ ਦੇ ਮਹੀਨੇ ‘ਚ ਇਨਫੈਕਟਿਡ ਹੋਣ ਦਾ ਖ਼ਤਰਾ ਉਨ੍ਹਾਂ ਲੋਕਾਂ ਤੋਂ 85 ਫ਼ੀਸਦ ਤਕ ਘੱਟ ਸੀ ਜਿਹੜੇ ਪਹਿਲਾਂ ਇਨਫੈਕਸ਼ਨ ਦਾ ਸ਼ਿਕਾਰ ਨਹੀਂ ਹੋਏ ਸਨ।ਯੂਪੀਐੱਲ ਇੰਸਟੀਚਿਊਟ ਆਫ ਹੈਲਥ ਇਨਫੋਰਮੈਟਿਕਸ ਦੇ ਅਧਿਐਨ ਦੇ ਪ੍ਰਮੁੱਖ ਖੋਜੀ ਮਾਰੀਆ ਕ੍ਰਿਟੀਕੋਵ ਨੇ ਕਿਹਾ, ‘ਇਹ ਅਸਲ ਵਿਚ ਵਧੀਆ ਖ਼ਬਰ ਹੈ ਕਿ ਕੁਦਰਤੀ ਇਨਫੈਕਸ਼ਨ ਇਸ ਵੇਲੇ ਦੁਬਾਰਾ ਇਨਫੈਕਸ਼ਨ ਹੋਣ ਤੋਂ ਬਚਾਉਂਦਾ ਹੈ। ਦੋ ਵਾਰ ਇਨਫੈਕਟਿਡ ਹੋਣ ਦਾ ਜੋਖ਼ਮ ਬਹੁਤ ਘੱਟ ਜਾਪਦਾ ਹੈ।