ਫਗਵਾੜਾ ਪੁਲਿਸ ਫਿਰ ਵਿਵਾਦਾਂ ਚ

0
143

ਫਗਵਾੜਾ (TLT)ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਵਿਵਾਦਾਂ 'ਚ ਹੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਫਗਵਾੜਾ ਪੁਲਿਸ ਚਰਚਾਚ ਹੈ । ਫਗਵਾੜਾ ਪੁਲਿਸ ਵਲੋਂ ਵਰਿੰਦਰ ਪਾਰਕ ਫਗਵਾੜਾ ਚ ਇਕ ਅਣਪਛਾਤੀ ਲਾਸ਼ ਨੂੰ ਪੱਠੇ ਢੋਣ ਵਾਲੇ ਵਾਹਣਤੇ ਲੱਦਕੇ ਸਿਵਲ ਹਸਤਪਾਲ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਫਗਵਾੜਾ ਸ਼ਹਿਰ ਦੇ ਵਰਿੰਦਰ ਪਾਰਕ ‘ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਕਾਫੀ ਦੇਰ ਤੱਕ ਬਾਰਿਸ਼ ‘ਚ ਭਿੱਜਦੀ ਰਹੀ ਤੇ ਜਦੋ ਮੌਕੇ ‘ਤੇ ਮੁਲਾਜ਼ਮ ਪੁੱਜੇ ਤਾ ਐਂਬੂਲੈਂਸ ਬੁਲਾਉਣ ਦੀ ਥਾਂ ਉਨ੍ਹਾਂ ਨੇ ਪੱਠੇ ਢੋਣ ਵਾਲੇ ਵਾਹਣ ‘ਤੇ ਹੀ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਪਹੁਚਾਇਆ। ਜਦੋ ਇਸ ਸਾਰੇ ਮਾਮਲੇ ਬਾਰੇ ਐਸਆਈ ਭਰਤ ਭੁਸ਼ਨ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵਰਿੰਦਰ ਪਾਰਕ ‘ਚ ਪਈ ਹੋਈ ਹੈ। ਮੌਕੇ ‘ਤੇ ਜਾ ਕੇ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ ਹੈ ਜਦੋ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐਂਬੂਲੈਂਸ ਕਿੳਂ ਨਹੀਂ ਬੁਲਾਈ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਐਂਬੂਲੈਂਸ ਨਹੀ ਹੈ। ਜਦੋ ਇਸ ਸਾਰੇ ਮਾਮਲੇ ਬਾਰੇ ਐਸਪੀ ਫਗਵਾੜਾ ਨਾਲ ਫੋਨ ‘ਤੇ ਗੱਲ ਕਰਨੀ ਚਾਹੀ ਦਾ ਕਾਫੀ ਦੇਰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾ ਨੇ ਫੋਨ ਨਹੀ ਚੁੱਕਿਆ।